ਲਿਸਬਨ— ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੀ ਗੈਰ ਮੌਜੂਦਗੀ ‘ਚ ਖੇਡ ਰਹੇ ਯੂਰਪੀ ਚੈਂਪੀਅਨ ਪੁਰਤਗਾਲ ਨੇ ਆਂਦਰੇ ਸਿਲਵਾ ਦੇ ਗੋਲ ਦੀ ਬਦੌਲਤ ਨੈਸ਼ਨਲ ਲੀਗ ਫੁੱਟਬਾਲ ਟੂਰਨਾਮੈਂਟ ‘ਚ ਸੋਮਵਾਰ ਨੂੰ ਇੱਥੇ ਇਟਲੀ ਦੇ ਖਿਲਾਫ 1-0 ਨਾਲ ਜਿੱਤ ਦਰਜ ਕੀਤੀ। ਰੋਨਾਲਡੋ ਨੇ ਇਟਲੀ ਦੇ ਆਪਣੇ ਨਵੇਂ ਕਲੱਬ ਯੁਵੇਂਟਸ ‘ਤੇ ਧਿਆਨ ਦੇਣ ਲਈ ਉਨ੍ਹਾਂ ਨੂੰ ਟੀਮ ਤੋਂ ਬਾਹਰ ਰਖਣ ਦੀ ਬੇਨਤੀ ਕੀਤੀ ਸੀ।  

ਯੂਰੋ 2016 ਜੇਤੂ ਨੇ ਹਾਲਾਂਕਿ ਰੋਨਾਲਡੋ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਗਰੁੱਪ ਤਿੰਨ ਦੇ ਮੈਚ ‘ਚ ਇਟਲੀ ‘ਤੇਦਬਦਬਾ ਬਣਾਉਂਦੇ ਹੋਏ ਪੂਰੇ ਤਿੰਨ ਅੰਕ ਹਾਸਲ ਕੀਤੇ। ਇਸ ਗਰੁੱਪ ਦੀ ਇਕ ਹੋਰ ਟੀਮ ਪੋਲੈਂਡ ਹੈ। ਇਟਲੀ ਨੇ ਪਹਿਲੇ ਮੈਚ ‘ਚ ਪੋਲੈਂਡ ਨੇ 1-1 ਨਾਲ ਬਰਾਬਰੀ ‘ਤੇ ਰੋਕਿਆ ਸੀ ਅਤੇ ਟੀਮ ਦੇ ਦੋ ਮੈਚਾਂ ‘ਚ ਸਿਰਫ ਇਕ ਅੰਕ ਹੈ।