ਮਾਂਟਰੀਅਲ, 24 ਜਨਵਰੀ : ਕਦੇ ਕੈਨੇਡਾ ਦੀ ਕੋਵਿਡ-19 ਵੈਕਸੀਨੇਸ਼ਨ ਸਬੰਧੀ ਸਾਰੇ ਕੰਮਕਾਜ ਦੀ ਜਿੰ਼ਮੇਵਾਰੀ ਨਿਭਾਉਣ ਵਾਲੇ ਮਿਲਟਰੀ ਅਧਿਕਾਰੀ ਡੈਨੀ ਫੋਰਟਿਨ ਅੱਜ ਕਿਊਬਿਕ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਉਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਇਸ ਜਿ਼ੰਮੇਵਾਰੀ ਤੋਂ ਉਨ੍ਹਾਂ ਨੂੰ ਮੁਕਤ ਕਰ ਦਿੱਤਾ ਗਿਆ ਸੀ।
ਮੇਜਰ ਜਨਰਲ ਫੋਰਟਿਨ ਉੱਤੇ 1988 ਦੇ ਇੱਕ ਮਾਮਲੇ ਵਿੱਚ ਜਿਨਸੀ ਹਮਲੇ ਦਾ ਦੋਸ਼ ਲੱਗਿਆ ਸੀ। ਅਗਸਤ 2020 ਵਿੱਚ ਫੋਰਟਿਨ ਨੂੰ ਇਸ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ। ਪਰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨਾਲ ਨਿਭਾਈ ਗਈ ਇਸ ਭੂਮਿਕਾ ਨੂੰ ਮੁੜ ਹਾਸਲ ਕਰਨ ਜਾਂ ਉਸ ਦੇ ਬਰਾਬਰ ਦੇ ਕਿਸੇ ਅਹੁਦੇ ਉੱਤੇ ਕਾਬਜ ਹੋਣ ਲਈ ਫੋਰਟਿਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਫੋਰਟਿਨ ਨੂੰ ਮਈ 2021 ਵਿੱਚ ਇਸ ਅਹੁਦੇ ਤੋਂ ਅਚਾਨਕ ਹਟਾ ਦਿੱਤਾ ਗਿਆ ਸੀ।
ਮਿਲਟਰੀ ਪੁਲਿਸ ਵੱਲੋਂ ਫੋਰਟਿਨ ਖਿਲਾਫ ਜਾਂਚ ਕਰਨ ਦੇ ਕੀਤੇ ਗਏ ਐਲਾਨ ਤੋਂ ਪੰਜ ਦਿਨ ਪਹਿਲਾਂ ਉਸ ਨੂੰ ਇਸ ਕੰਮ ਤੋਂ ਹਟਾਇਆ ਗਿਆ। ਇਹ ਦੋਸ਼ ਲੱਗਣ ਤੋਂ ਬਾਅਦ ਹੁਣ ਤੱਕ ਵੀ ਫੋਰਟਿਨ ਵੱਲੋਂ ਖੁਦ ਨੂੰ ਬੇਕਸੂਰ ਹੀ ਦੱਸਿਆ ਜਾ ਰਿਹਾ ਹੈ।