ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਨਾ ਸਿਰਫ਼ ਗਾਇਕੀ ਨਾਲ ਦੁਨੀਆਂ ‘ਚ ਧੂਮ ਮਚਾ ਰਹੇ ਹਨ, ਬਲਕਿ ਪੰਜਾਬ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਵੀ ਲੋਕਾਂ ਦੇ ਦਿਲ ਜਿੱਤ ਰਹੇ ਹਨ। ਤਾਜ਼ਾ ਮਿਸਾਲ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਪੇਸ਼ ਕੀਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵੇਖ ਕੇ ਉਨ੍ਹਾਂ ਨੇ ਇੱਕ ਕਿਸਾਨ ਦੀ ਤੁਰੰਤ ਮਦਦ ਕੀਤੀ।

ਦਰਅਸਲ, ਇੱਕ ਕਿਸਾਨ ਦੀ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਸੀ। ਉਸ ਨੇ ਆਪਣੀ ਦਰਦ ਭਰੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਰੋ ਰਿਹਾ ਸੀ। ਇੰਸਟਾਗ੍ਰਾਮ ‘ਤੇ ਇਹ ਵੀਡੀਓ ਵੇਖਦਿਆਂ ਹੀ ਐਮੀ ਵਿਰਕ ਨੇ ਕਿਸਾਨ ਦੇ ਪਿੰਡ ਦਾ ਪਤਾ ਲੱਭ ਲਿਆ। ਫਿਰ ਖੁਦ ਉਸ ਦੇ ਘਰ ਪਹੁੰਚੇ ਤੇ ਮਦਦ ਵਜੋਂ 3 ਲੱਖ ਰੁਪਏ ਨਕਦ ਦਿੱਤੇ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ, ਐਮੀ ਵਿਰਕ ਪੈਸੇ ਦਿੰਦੇ ਹਨ, ਕਿਸਾਨ ਭਾਵੁਕ ਹੋ ਕੇ ਕਹਿੰਦਾ ਹੈ: “ਮੈਂ ਤੇਰਾ ਇਹ ਉਪਕਾਰ ਕਦੇ ਵੀ ਨਹੀਂ ਚੁੱਕ ਸਕਦਾ।” ਐਮੀ ਮੁਸਕਰਾ ਕੇ ਜਵਾਬ ਦਿੰਦੇ ਹਨ: “ਮੈਂ ਵੀ ਤੁਹਾਡੇ ਬੱਚਿਆਂ ਵਰਗਾ ਹੀ ਹਾਂ।”

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਗਾਇਕ ਨੂੰ ਬਹੁਤ ਸਰਾਹਿਆ ਤੇ ਕਮੈਂਟ ਕੀਤੇ, “ਬਹੁਤ ਵੱਡਾ ਜਿਗਰਾ ਵੀਰ ਐਮੀ ਵਿਰਕ!” “ਇਹੀ ਤਾਂ ਅਸਲੀ ਪੰਜਾਬੀਅਤ ਹੈ।” “ਵਧੀਆ ਕੰਮ ਵੀਰ, ਰੱਬ ਖੁਸ਼ ਰੱਖੇ।”

ਵਰਕਫਰੰਟ

ਹਾਲ ਹੀ ਵਿੱਚ ਐਮੀ ਵਿਰਕ ਦੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ 2’ ਰਿਲੀਜ਼ ਹੋਈ। ਇਸ ਸਾਲ ਹੀ ‘ਨਿੱਕਾ ਜ਼ੈਲਦਾਰ 4’, ‘ਸੌਂਕਣ ਸੌਂਕਣੇ 2’ ਤੇ ‘ਸਰਬਾਲ੍ਹਾ ਜੀ’ ਵਰਗੀਆਂ ਸੁਪਰਹਿੱਟ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਨਾਲ ਹੀ ਉਨ੍ਹਾਂ ਦੇ ਨਵੇਂ ਗੀਤ ਵੀ ਸਮੇਂ-ਸਮੇਂ ‘ਤੇ ਰਿਲੀਜ਼ ਹੁੰਦੇ ਰਹਿੰਦੇ ਹਨ।