ਅੰਮ੍ਰਿਤਸਰ, 11 ਨਵੰਬਰ
ਕਰੋਨਾ ਕਾਲ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਹਵਾਈ ਕੰਪਨੀ ਗੋ-ਫਸਟ ਵੱਲੋਂ 6 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਤਿੰਨ ਉਡਾਣਾਂ ਦਿੱਲੀ ਵਾਸਤੇ, 2 ਉਡਾਣਾਂ ਮੁੰਬਈ ਵਾਸਤੇ ਅਤੇ ਇਕ ਉਡਾਣ ਸ੍ਰੀਨਗਰ ਲਈ ਹੈ। ਇਨ੍ਹਾਂ ਨਵੀਆਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਵਾਈ ਕੰਪਨੀ ਦੇ ਅਧਿਕਾਰੀਆਂ ਨਾਲ ਮਿਲ ਕੇ ਕੀਤੀ।