ਨਵੀਂ ਦਿੱਲੀ, 19 ਜਨਵਰੀ
ਸਕੂਟ ਏਅਰਲਾਈਨਜ਼ ਦੀ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਰਵਾਨਗੀ ਦੇ ਤੈਅ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋ ਗਈ ਸੀ। ਇਸ ਕਾਰਨ 35 ਯਾਤਰੀ ਹਵਾਈ ਅੱਡੇ ’ਤੇ ਰਹਿ ਗਏ, ਜਿਸ ਕਾਰਨ ਸਿੰਗਾਪੁਰ ਅਤੇ ਅਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ 35 ਯਾਤਰੀਆਂ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ। ਇਸ ਸਬੰਧੀ ਅੱਜ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਹਾਜ਼ ਨੇ ਰਾਤ ਨੂੰ 7.55 ’ਤੇ ਰਵਾਨਾ ਹੋਣਾ ਸੀ ਪਰ ਉਹ ਬਾਅਦ ਦੁਪਹਿਰ 3 ਵਜੇ ਹੀ ਚਲੀ ਗਈ।