ਅੰਮ੍ਰਿਤਸਰ, 3 ਫਰਵਰੀ

ਬੀਐੱਸਐੱਫ ਨੇ ਬੀਤੀ ਰਾਤ ਢਾਈ ਵਜੇ ਦੇ ਕਰੀਬ ਬੀਪੀਓ ਰੀਅਰ ਕੱਕੜ ਚੌਕੀ ਵਿਖੇ ਪਾਕਿਸਤਾਨ ਤੋਂ ਆਏ ਡਰੋਨ ’ਤੇ ਗੋਲੀਆਂ ਦਾਗ ਕੇ ਉਸ ਨੂੰ ਸੁੱਟ ਲਿਆ। ਮੌਕੇ ’ਤੇ ਤਲਾਸ਼ੀ ਦੌਰਾਨ ਡਰੋਨ ਨਾਲ ਬੰਨੇ ਤਿੰਨ ਪੈਕੇਟ ਹੈਰੋਇਨ ਦੀ ਬਰਾਮਦੀ ਹੋਈ। ਤੜਕੇ ਸਰਹੱਦੀ ਖੇਤਰ ‘ਚ ਡਰੋਨ ਦੀ ਹੱਲ-ਚੱਲ ਸੁਣਾਈ ਦਿੱਤੀ ਤਾਂ ਬੀਐੱਸਐੱਫ 22 ਬਟਾਲੀਅਨ ਵਲੋਂ ਉਸ ’ਤੇ ਫਾਇਰਿੰਗ ਕੀਤੀ ਗਈ। ਡਰੋਨ ਦੇ ਗੋਲੀ ਵੱਜਣ ਨਾਲ ਉਹ ਹੇਠਾਂ ਡਿੱਗ ਪਿਆ। ਡਰੋਨ ਨਾਲ ਬੰਨੇ ਤਿੰਨ ਪੈਕੇਟਾਂ ਵਿਚੋਂ ਕਰੀਬ 4 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।