ਅੰਮ੍ਰਿਤਸਰ, 8 ਮਈ
ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਅੱਜ ਇਥੇ ਹੈਰੀਟੇਜ ਸਟਰੀਟ ’ਚ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਇਸ ਨੂੰ ਅਤਿਵਾਦੀ ਘਟਨਾ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਘੱਟ ਸ਼ਕਤੀਸ਼ਾਲੀ ਧਮਾਕਾ ਹੈ, ਜੋ ਕਿਸੇ ਕੰਟੇਨਰ ਵਿੱਚ ਹੋਇਆ ਹੈ। ਅਤੇ ਦੋਵੇਂ ਧਮਾਕੇ ਇੱਕੋ ਜਿਹੇ ਹਨ। ਧਮਾਕਿਆਂ ਦੌਰਾਨ ਡੈਟੋਨੇਟਰਾਂ ਦੀ ਵਰਤੋਂ ਨਹੀਂ ਹੋਈ। ਇੱਹ ਕਿਸੇ ਸ਼ਰਾਰਤੀ ਵਿਅਕਤੀ ਦੀ ਕੋਈ ਕਾਰਵਾਈ ਹੋ ਸਕਦੀ ਹੈ, ਜੋ ਤਣਾਅ ਪੈਦਾ ਕਰਨਾ ਚਾਹੁੰਦਾ ਹੈ। ਘਟਨਾ ਦੀ ਜਾਂਚ ਚੱਲ ਰਹੀ ਹੈ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਦੀ ਸ਼ਨਾਖ਼ਤ ਕਰਨ ਅਤੇ ਇਸ ਪਿੱਛੇ ਕਾਰਨਾਂ ਦਾ ਪਤਾ ਲਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ। ਫੋਰੈਂਸਿਕ ਮਾਹਿਰਾਂ ਦੀ ਟੀਮ ਜਲਦੀ ਹੀ ਇਸ ਧਮਾਕੇ ਅਤੇ ਇਹ ਧਮਾਕਾ ਕਰਨ ਲਈ ਵਰਤੀ ਸਮੱਗਰੀ ਦਾ ਪਤਾ ਲਾ ਲਵੇਗੀ।