ਅੰਮ੍ਰਿਤਸਰ, 5 ਅਪਰੈਲ
ਥਾਣਾ ਇਸਲਾਮਾਬਾਦ ਅਧੀਨ ਰੋਜ਼ ਐਵੇਨਿਊ ਵਿੱਚ ਸ਼ਾਰਟ ਸਰਕਟ ਕਾਰਨ ਸਵੇਰੇ ਕਰੀਬ 5 ਵਜੇ ਘਰ ’ਚ ਅੱਗ ਲੱਗ ਕਾਰਨ ਪਤੀ-ਪਤਨੀ ਤੇ ਪੁੱਤਰ ਦੀ ਮੌਤ ਹੋ ਗਈ ਤੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ, ਉਸ ਦੀ ਪਤਨੀ ਨਰਿੰਦਰ ਕੌਰ ਅਤੇ ਪੁੱਤਰ ਦਿਲਵੰਸ਼ ਵਜੋਂ ਹੋਈ ਹੈ।
ਪਰਿਵਾਰ ਦੇ ਚਾਰ ਮੈਂਬਰ ਸਹਿਜਪ੍ਰੀਤ ਸਿੰਘ, ਸੁਖਮਨੀ ਕੌਰ, ਵਿੱਕੀ ਅਤੇ ਕਿਰਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।