ਭਾਬੀ ਕਮਲ ਕੌਰ ਦੀ ਮੌਤ ਤੋਂ ਬਾਅਦ ਵਿਵਾਦ ਭੱਖਦਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਮੈ ਫੜਿਆ ਨਹੀ ਗਿਆ ਮੈਂ ਬਾਗੀ ਆ ਹਜੇ ਤੇ ਮੈਨੂੰ ਪਤਾ ਦਾ ਕਤਲ ਕੇਸਾ ਚ 5/7 ਸਾਲ ਅਰਾਮ ਨਾਲ ਜੇਲ ਵਿਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ। ਜੇ ਇਹਨਾ ਸਮਾਂ ਅਸੀ ਆਵਦੀ ਜਿੰਦਗੀ ਦਾ ਇਹਨਾ ਕਤੀੜਾ ਪਿੱਛੇ ਜੇਲ੍ਹ ਵਿਚ ਖਰਾਬ ਕਰਨਾ ਫਿਰ ਇੱਕ ਨਹੀ 5/7 ਹੋਰ ਰੋੜ ਕੇ ਜਾਊਗਾ ਮੈ ਨਹੀ ਦੇਖਣੇ ਮੁੰਡੇ ਆ ਕੇ ਕੁੜੀਆ ਵਿਆਹੇ ਆ ਕੇ ਕਵਾਰੇ ਹਨ।
ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ 24 ਘੰਟਿਆ ਵਿੱਚ ਦੇਖਦਾ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋ ਮਾਫੀ ਮੰਗਣਗੇ ਲੱਚਰਤਾ ਵਾਲੀਆ ਵੀਡੀਉ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ, ਜਿਹੜਾ ਨਹੀਂ ਮਾਫੀ ਮੰਗੇਗਾ ਉਸ ਸ਼ਹਿਰ ਵੱਲ ਗੱਡੀ ਮੇਰੀ ਰਾਤ ਉਨ੍ਹਾਂ ਦੇ ਸ਼ਹਿਰ ਵੱਲ ਹੋਵੇਗੀ।