ਪੰਚਕੂਲਾ, 18 ਮਈ
ਅੰਬਾਲਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਆਖਰੀ ਸਾਹ ਲਿਆ। ਰਤਨ ਲਾਲ ਕਟਾਰੀਆ ਪਿਛਲੇ ਕਈ ਦਿਨਾਂ ਤੋਂ ਪੀਜੀਆਈ ਵਿੱਚ ਦਾਖ਼ਲ ਸਨ। ਕਟਾਰੀਆ ਦਾ ਜਨਮ 19 ਦਸੰਬਰ 1951 ਨੂੰ ਯਮੁਨਾਨਗਰ ਦੇ ਪਿੰਡ ਸੰਧਲੀ ਵਿਖੇ ਹੋਈਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਬੰਤੋ ਕਟਾਰੀਆ, ਪੁੱਤਰ ਅਤੇ ਦੋ ਬੇਟੀਆਂ ਹਨ। ਉਹ 1999 ਵਿੱਚ 13ਵੀਂ ਲੋਕ ਸਭਾ ਅਤੇ ਫਿਰ 2014 ਵਿੱਚ 16ਵੀਂ ਲੋਕ ਸਭਾ ਅਤੇ 2019 ਵਿੱਚ 17ਵੀਂ ਲੋਕ ਸਭਾ ਦੌਰਾਨ ਅੰਬਾਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ। ਮਈ 2019 ਵਿੱਚ ਭਾਰਤ ਸਰਕਾਰ ਦੇ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਦੇ ਕੇਂਦਰੀ ਮੰਤਰੀ ਰਹੇ। 2000 ਤੋਂ 2003 ਤੱਕ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਪ੍ਰਧਾਨ ਵਜੋਂ ਸੇਵਾ ਕੀਤੀ ਅਤੇ ਅਕਤੂਬਰ 2000 ਵਿੱਚ ਪਾਰਟੀ ਦਾ ਆਪਣਾ ਮੈਗਜ਼ੀਨ, ਭਾਜਪਾ ਕੀ ਬਾਤ ਸ਼ੁਰੂ ਕੀਤਾ। 1985 ਵਿੱਚ ਉਹ ਰਾਦੌਰ ਵਿਧਾਨ ਸਭਾ ਤੋਂ ਵਿਧਾਇਕ ਰਹੇ।