ਪੀਐਚਡੀ ਚੈਂਬਰ ਆਫ ਕਾਮਰਸ ਅਤੇ ਕਿਯੂਸੀਆਈ ਨੇ ਕੀਤਾ ਪੰਜਵੇ ਕਵਾਲਟੀ ਕੰਨਕਲੇਵ ਦਾ ਆਯੋਜਨ
ਐਕਸੀਲੈਂਸ ਥਰੂ ਸਮਾਰਟ ਮੈਨਯੂਫੈਕਚਰਿੰਗ ਵਿੱਚ ਜੁਟੇ ਪੰਜ ਸੂਬਿਆਂ ਦੇ ਉਦਯੋਗਪਤੀ ਮੇਕ ਇੰਨ ਪੰਜਾਬ ਵਿੱਚ ਕੁਆਲਟੀ ਦੀ ਅਹਿਮ ਭੂਮਿਕਾ
ਚੰਡੀਗੜ•: ਇੰਡਸਟਰੀ ਅਤੇ ਕਾਮਰਸ ਵਿਭਾਗ ਪੰਜਾਬ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ (ਆਈਏਐਸ) ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ•ਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਬਣਾਉਣੀ ਹੈ ਤਾਂ ਆਪਣਾ ਪ੍ਰੋਡਕਟ ਬਣਾਉਂਦੇ ਸਮੇਂ ਕੁਆਲਟੀ ਦਾ ਵਿਸ਼ੇਸ ਖਿਆਲ ਰੱਖਣ।
ਵਿੰਨੀ ਮਹਾਜਨ ਬੁੱਧਵਾਰ ਨੂੰ ਚੰਡੀਗੜ• ਵਿੱਚ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਤੇ ਕੁਆਲਟੀ ਕੌਂਸਲ ਆਫ ਇੰਡੀਆ ਵੱਲੋਂ ਆਯੋਜਿਤ ਪੰਜਵੇ ਖੇਤਰੀ ਕੁਆਲਟੀ ਕੰਨਕਲੇਵ ਦਾ ਉਦਘਾਟਨ ਕਰਨ ਤੋਂ ਬਾਅਦ ਉਦਯੋਗਪਤੀਆਂ ਨੂੰ ਸੰਬੋਧਿਤ ਕਰ ਰਹੀ ਸਨ। (ਐਕਸੀਲੈਂਸ ਥਰੂ ਸਮਾਰਟ ਮੈਨਯੂਫੈਕਚਰਿੰਗ) ਵਿਸ਼ੇ ‘ਤੇ ਆਯੋਜਿਤ ਕੰਨਕਲੇਵ ਵਿੱਚ ਪੰਜਾਬ, ਹਰਿਆਣਾ, ਚੰਡੀਗੜ•, ਹਿਮਾਚਲ ਅਤੇ ਉਤਰਾਖੰਡ ਤੋਂ ਆਏ ਹੋਏ ਉਦਯੋਗਪਤੀਆਂ ਨੇ ਭਾਗ ਲਿਆ।
ਇਸ ਮੌਕੇ ਬੋਲਦੇ ਹੋਏ ਵਿੰਨੀ ਮਹਾਜਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰ•ਾਂ ਪੰਜਾਬ ਸਰਕਾਰ ਨੇ ਵੀ ਮੇਕ ਇਨ ਪੰਜਾਬ ਨੂੰ ਉਤਸਾਹਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਕੁਆਲਟੀ ਦਾ ਵੱਡਾ ਮਹੱਤਵ ਹੈ। ਉਨ•ਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕਈ ਤਾਈਵਾਨੀ ਅਤੇ ਜਪਾਨੀ ਕੰਪਨੀਆਂ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ ਕਿ ਜਿਨ•ਾਂ ਦੀ ਪਹਿਲੀ ਮੰਗ ਚੰਗੀ ਕੁਆਲਟੀ ਦੇ ਉਤਪਾਦ ਹਨ। ਮਹਾਜਨ ਨੇ ਉਦਯੋਗਪਤੀਆਂ ਨੂੰ ਬਹਿਤਰ ਕੁਆਲਟੀ ਕੰਟਰੋਲ ਦੇ ਲਈ ਇੱਕਜੁਟਤਾ ਨਾਲ ਯਤਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜਪੁਰਾ ਦੇ ਨੇੜੇ 1000 ਏਕੜ ਵਿੱਚ ਇੰਡਸਟਰੀਅਲ ਪਾਰਕ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਇਹ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਇਸ ਮੌਕੇ ਤੇ ਬੋਲਦੇ ਹੋਏ ਨੈਸ਼ਨਲ ਬੋਰਡ ਫਾਰ ਕੁਆਲਟੀ ਪ੍ਰਮੋਸ਼ਨ, (ਕਯੂਸੀਆਈ) ਦੇ ਸੀਈਓ ਸੀ.ਕੇ ਬਿਸਵਾਸ ਨੇ ਕਿਹਾ ਕਿ ਅੱਜ ਭਾਰਤ ਵਿੱਚ ਮੈਨਫੈਕਚਰਿੰਗ ਸੈਕਟਰ ਨੂੰ ਮਜ਼ਬੂਤ ਕਰਨਾ ਬੇਹਦ ਜ਼ਰੂਰੀ ਹੈ। ਕਿਉਂਕਿ ਕੁਆਲਟੀ ਦੀ ਘਾਟ ਵਿੱਚ ਉਦਯੋਗਪਤੀਆਂ ਦੇ ਵੱਡੇ-ਵੱਡੇ ਆਰਡਰ ਰੱਦ ਹੋ ਰਹੇ ਹਨ। ਅੱਜ ਇਹ ਗਲੋਬਲ ਸਮੱਸਿਆ ਬਣਦੀ ਜਾ ਰਹੀ ਹੈ। ਉਨ•ਾਂ ਨੇ ਉਦਯੋਗਪਤੀਆਂ ਤੋਂ ਕੁਆਲਟੀ ਅਤੇ ਹੋਰ ਕੀਮਤ ਵਿੱਚ ਸੰਤੁਲਨ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਉਦਯੋਗਪਤੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2024 ਤੱਕ ਮੇਕ ਇਨ ਇੰਡੀਆ ਦੇ ਤਹਿਤ ਪੰਜ ਟ੍ਰਿਲੀਅਨ ਦੀ ਅਰਥਵਿਵਸਥਾ ਦਾ ਟਿੱਚਾ ਨਿਰਧਾਰਿਤ ਕੀਤਾ ਜਿਸ ਵਿੱਚ ਸਮਾਰਟ, ਮੈਨਯੂਫੈਕਚਰਿੰਗ ਤੇ ਬਲ ਦਿੱਤਾ ਗਿਅ ਹੈ। ਚੈਂਬਰ ਦੇ ਡਾਇਰੈਕਟਰ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਅੱਜ ਉਦਯੋਗਿਕ ਸੈਕਟਰ ਵਿੱਚ ਕੁਆਲਟੀ ਟੂਲਜ਼ ਦਾ ਇਸਤੇਮਾਲ ਬੇਹੱਦ ਜ਼ਰੂਰੀ ਹੈ। ਉਦਯੋਗਾਂ ਵਿੱਚ ਜੇਕਰ ਇਨੋਵੇਸ਼ਨ ਨਹੀਂ ਹੋਵੇਗੀ ਅਤੇ ਕੁਆਲਟੀ ‘ਤੇ ਧਿਆਨ ਨਹੀਂ ਦਿੱਤਾ ਜਾਵੇਗਾ ਤਾਂ ਉਦਯੋਗਪਤੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਹਰਿਆਣਾ ਚੈਪਟਰ ਦੇ ਚੇਅਰਮੈਨ ਪ੍ਰਣਵ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਯੂਸੀਆਈ ਵੱਲੋਂ ਇਸਤੋਂ ਪਹਿਲਾਂ ਚਾਰ ਕੰਨਕਲੇਵ ਆਯੋਜਿਤ ਕੀਤੇ ਜਾ ਚੁੱਕੇ ਹਨ। ਭਵਿੱਖ ਵਿੱਚ ਇਸ ਤਰ•ਾਂ ਦੇ ਪ੍ਰੋਗਰਾਮ ਆਯੋਜਿਤ ਕਰਕੇ ਉਦਯੋਗਾਂ ਵਿੱਚ ਕੁਆਲਟੀ ਕੰਟਰੋਲ ਅਤੇ ਸਮਾਰਟ ਮੈਨਫੈਕਚਰਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਪੀਐਚਡੀ ਚੈਂਬਰ ਦੇ ਸਾਬਕਾ ਪ੍ਰਧਾਨ ਡਾਕਟਰ ਅਸ਼ੋਕ ਖੰਨਾ, ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਣਜੀਤ ਮਹਿਤਾ ਸਮੇਤ ਕਈ ਪਤਵੰਤੇ ਹਾਜਰ ਸਨ।