ਨਵੀਂ ਦਿੱਲੀ:ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਅੰਕਿਤਾ ਰੈਣਾ ਤੇ ਪ੍ਰਜਨੇਸ਼ ਗੁਮੇਸਵਰਨ ਨੂੰ ਰਾਸ਼ਟਰੀ ਟੈਨਿਸ ਫੈਡਰੇਸ਼ਨ ਨੇ ਅਰਜੁਨ ਐਵਾਰਡ ਅਤੇ ਬਲਰਾਮ ਸਿੰਘ ਤੇ ਐਨਰਿਕੋ ਪਿਪਰਨੋ ਨੂੰ ਧਿਆਨਚੰਦ ਐਵਾਰਡ ਲਈ ਨਾਮਜ਼ਦ ਕੀਤਾ ਹੈ। ਅੰਕਿਤਾ ਫਿਲਹਾਲ ਸਿੰਗਲ ਵਰਗ (182) ਅਤੇ ਡਬਲਜ਼ (95) ਵਿੱਚ ਦੇਸ਼ ਦੀ ਸਿਖਰਲੇ ਦਰਜੇ ਦੀ ਖਿਡਾਰਨ ਹੈ। ਚੇਨੱਈ ਦਾ 31 ਸਾਲਾ ਪ੍ਰਜਨੇਸ਼ ਏਟੀਬੀ ਦਰਜਾਬੰਦੀ ਵਿੱਚ 148ਵੇਂ ਸਥਾਨ ’ਤੇ ਹੈ। ਉਸ ਨੇ ਦੇਸ਼ ਲਈ ਪੰਜ ਡੇਵਿਸ ਕੱਪ ਮੁਕਾਬਲੇ ਖੇਡੇ ਹਨ। ‘ਲਾਈਫਟਾਈਮ ਅਚੀਵਮੈਂਟ’ ਵਰਗ ’ਚ ਨਾਮਜ਼ਦ ਹੋਣ ਵਾਲਾ ਬਲਰਾਮ ਸਿੰਘ 50 ਸਾਲਾਂ ਤੋਂ ਭਾਰਤੀ ਟੈਨਿਸ ਨਾਲ ਜੁੜਿਆ ਹੈ। ਉਹ ਪਿਪਰਨੋ ਨਾਲ ਇਸ ਸਨਮਾਨ ਦੀ ਦੌੜ ਵਿੱਚ ਸ਼ਾਮਲ ਹੈ।