ਲਾਸ ਏਂਜਲਸ— ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਵਿਕਟੋਰੀਆ ਅਜ਼ਾਰੇਂਕਾ ਨੇ ਡਬਲਿਊ.ਟੀ.ਏ. ਮਾਂਟ੍ਰੀਅਲ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਕ੍ਰਿਸਟੀਨਾ ਲਾਦੇਨੋਵਿਚ ਨੂੰ ਸਿੱਧੇ ਸੈੱਟਾਂ ‘ਚ ਹਰਾ ਦਿੱਤਾ। ਅਜ਼ਾਰੇਂਕਾ ਨੇ ਆਪਣੀ ਵਿਰੋਧੀ ‘ਤੇ ਸਿਰਫ 55 ਮਿੰਟਾਂ ‘ਚ 6-0, 6-1 ਨਾਲ ਜਿੱਤ ਦਰਜ ਕੀਤੀ।ਹੁਣ ਉਸ ਦਾ ਸਾਹਮਣਾ ਬ੍ਰਿਟੇਨ ਦੀ ਨੰਬਰ ਇਕ ਖਿਡਾਰਨ ਜੋਹਾਨਾ ਕੋਂਟਾ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ ‘ਚ ਮਾਰੀਆ ਸ਼ਾਰਾਪੋਵਾ ਨੇ ਬੁਲਗਾਰੀਆ ਦੀ ਕੁਆਲੀਫਾਇਰ ਸੇਸਿਲ ਕਾਰਾਤਾਂਚੇਵਾ ਨੂੰ 6-1, 6-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਫਰਾਂਸ ਦੀ ਕੈਰੋਲਿਨ ਗਰਸੀਆ ਨਾਲ ਹੋਵੇਗਾ ਜਿਸ ਨੇ ਮੈਗਡਾਲੇਨਾ ਰਾਈਬਾਰੀਕੋਵਾ ਨੂੰ 4-6, 6-1, 6-3 ਨਾਲ ਹਰਾਇਆ।