ਮੁੰਬਈ, 28 ਜੂਨ
ਕਸ਼ਮੀਰੀ ਪੰਡਿਤ ਪਰਿਵਾਰ ’ਚ ਜੰਮੀ-ਪਲੀ ਅਦਾਕਾਰਾ ਸ਼ੈਲੀ ਕ੍ਰਿਸ਼ਨ ਨੂੰ ਜਦੋਂ ਤੱਕ ਉਹ ਜਗ੍ਹਾ ਨਹੀਂ ਮਿਲ ਗਈ ਜਿਸ ਨੂੰ ਘਰ ਕਿਹਾ ਜਾ ਸਕੇ, ਦੇ ਬਚਪਨ ਦਾ ਬਹੁਤਾ ਸਮਾਂ ਸ਼ਰਨਾਰਥੀ ਕੈਂਪਾਂ ਵਿੱਚ ਗੁਜ਼ਰਿਆ। ਅਦਾਕਾਰਾ ਸ਼ੈਲੀ ਕ੍ਰਿਸ਼ਨ ਜਿੱਥੇ ਰਹਿੰਦੀ ਸੀ ਉੱਥੇ ਸਥਾਈਪੁਣੇ ਦਾ ਕੋਈ ਅਰਥ ਨਹੀਂ ਸੀ ਜਦਕਿ ਟੈਲੀਵਿਜ਼ਨ ’ਤੇ ਫ਼ਿਲਮਾਂ ਅਤੇ ਰੇਡੀਓ ’ਤੇ ਗੀਤ ਹੀ ਉਸ ਦੇ ਮਨੋਰੰਜਨ ਅਤੇ ਖੁਸ਼ੀ ਦਾ ਸਾਧਨ ਸਨ। ਅੱਜ ਸ਼ੈਲੀ ਮਨੋਰੰਜਨ ਜਗਤ ਨਾਲ ਜੁੜੀ ਹੈ। ਉਹ ਹਾਲੀਆ ਓਟੀਟੀ ਸੀਰੀਜ਼ ‘ਦਿ ਲਾਸਟ ਆਵਰ’ ਨਜ਼ਰ ਆਈ ਸੀ ਅਤੇ ਕੁਝ ਮਲਿਆਲਮ ਫ਼ਿਲਮਾਂ ‘ਬਰਮੂਡਾ’ ਅਤੇ ‘ਮਲਿਆਲਮ’ ਵਿੱਚ ਨਜ਼ਰ ਆਵੇਗੀ। ਉਸ ਨੂੰ ਦਰਸ਼ਕ ਵਜੋਂ ਪਰਦੇ ’ਤੇ ਪਹਿਲੀ ਵਾਰ ਫ਼ਿਲਮ ਦੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਉਹ 13 ਸਾਲਾਂ ਦੀ ਸੀ। ਸ਼ੈਲੀ ਨੇ ਆਖਿਆ, ‘ਮੈਂ ਬੰਗਲੂਰੂ ਆਪਣੇ ਭਰਾ ਨੂੰ ਮਿਲਣ ਗਈ ਸੀ ਅਤੇ ਉਹ ਮੈਨੂੰ ਸਿਨੇਮਾ ਲੈ ਗਿਆ, ਜਿੱਥੇ ਅਸੀਂ ਇੱਕ ਮਲਿਆਲਮ ਫ਼ਿਲਮ ਦੇਖੀ! ਮੈਂ ਇੱਕ ਕਸ਼ਮੀਰੀ, ਉਸ ਭਾਸ਼ਾ ਦੀ ਫ਼ਿਲਮ ਦੇਖ ਰਹੀ ਸੀ, ਜਿਸ ਤੋਂ ਮੈਂ ਪੂਰੀ ਤਰ੍ਹਾਂ ਅਣਜਾਣ ਸੀ। ਪਰ ਮੈਨੂੰ ਯਾਦ ਹੈ ਕਿ ਮੈਂ ਉਸ ਵਿੱਚ ਕਿੰਨਾ ਖੁਭ ਗਈ ਸੀ, ਕਿਉਂਕਿ ਇਹ ਮੇਰਾ ਪਹਿਲਾ ਤਜਰਬਾ ਸੀ। ਇਹ ਸੰਤੋਸ਼ ਸਿਵਾਨ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਸੀ।’’ ਇਹ ਮੁਕੱਦਰ ਦੀ ਹੀ ਗੱਲ ਹੈ ਕਿ ਉਹ ਹੁਣ ਸਿਵਾਨ ਦੀ ਆਉਣ ਵਾਲੀ ਰੋਮਾਂਚਕ ਫ਼ਿਲਮ ‘ਜੈਕ ਐੱਨ ਜਿੱਲ’ ਅਤੇ ‘ਮੋਹਾ’ ਵਿੱਚ ਕੰਮ ਕਰ ਰਹੀ ਹੈ। ਸ਼ੈਲੀ ਨੇ ਕਿਹਾ, ‘ਮੈਨੂੰ ਇਸਦਾ ਅਜੇ ਯਕੀਨ ਨਹੀਂ ਆ ਰਿਹਾ, ਪਰ ਕੀ ਹਕੀਕੀ ਹੈ ਅਤੇ ਕੀ ਕਲਪਿਤ? ਅਸਲ ਵਿੱਚ ਮੇਰੇ ਲਈ ਹਕੀਕਤ ਬਹੁਤ ਵੱਖਰੀ ਹੈ ਕਿਉਂਕਿ ਮੈਂ ਇੱਕ ਕਸ਼ਮੀਰੀ ਪੰਡਿਤ ਪਰਿਵਾਰ ’ਚ ਜੰਮੀ ਪਲੀ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਲੰਘੇ 30 ਸਾਲਾਂ ’ਚ ਸਾਡੇ ਭਾਈਚਾਰੇ ਨੂੰ ਆਪਣੇ ਹੀ ਦੇਸ਼ ’ਚ ਸ਼ਰਨਾਰਥੀਆਂ ਵਾਂਗ ਰਹਿਣਾ ਪਿਆ। ਉੱਥੇ ਕੁੱਝ ਵੀ ਸਥਾਈ ਨਹੀਂ ਸੀ, ਬੱਚਿਆਂ ਵਜੋਂ, ਮੈਂ ਤੇ ਮੇਰੇ ਭੈਣਾਂ-ਭਰਾ ਹਮੇਸ਼ਾ ਖ਼ੌਫ਼ ’ਚ ਰਹੇ। ਪਰ ਅਸੀਂ ਜਿੱਥੇ ਤਬਦੀਲ ਹੁੰਦੇ, ਹਰ ਐਤਵਾਰ ਮੇਰਾ ਧਿਆਨ ਸਿਰਫ ਰੇਡੀਓ ਸੁਣਨ ਅਤੇ ਟੀਵੀ ’ਤੇ ਫ਼ਿਲਮਾਂ ਦੇਖਣ ਵੱਲ ਹੁੰਦਾ ਸੀ। ਬਾਕੀ ਹਕੀਕਤ ਇਹ ਹੈ ਕਿ ਸਾਰੇ ਜਾਣਦੇ ਹਨ ਕਿ ਕਸ਼ਮੀਰੀ ਪੰਡਿਤਾਂ ਨੇ ਬਹੁਤ ਉਦਾਸੀ ਤੇ ਨਿਰਾਸ਼ਾ ਝੱਲੀ ਹੈ। ਅਦਾਕਾਰੀ ਤੇ ਕਹਾਣੀ ਸੁਣਨਾ ਇਸ ਤੋਂ ਬਚਣ ਦਾ ਸਾਧਨ ਹਨ। ਮੈਂ ਹਮੇਸ਼ਾਂ ਇਨ੍ਹਾਂ ਨੂੰ ਰੱਖਣਾ ਚਾਹੁੰਦੀ ਹਾਂ।’ ਸ਼ੈਲੀ ਹੁਣ ਸ੍ਰੀਦੇਵੀ ਦੀ ਫ਼ਿਲਮ ‘ਸਦਮਾ’ ਅਤੇ ਮਨੀਸ਼ਾ ਕੋਇਰਾਲਾ ਦੀ ‘ਖਾਮੋਸ਼ੀ’ ਵਿਚਲੇ ਕਿਰਦਾਰ ਵਰਗੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ।