ਗੁਹਾਟੀ, 8 ਨਵੰਬਰ

ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਅਸਾਮ ਵਿੱਚ ਵੀ ਮੰਗਲਵਾਰ ਨੂੰ ਇਸ ਵਰ੍ਹੇ ਦਾ ਆਖਰੀ ਚੰਨ ਗ੍ਰਹਿਣ ਦੇਖਿਆ ਗਿਆ। ਗੁਹਾਟੀ ਤਾਰਾਮੰਡਲ ਦੇ ਕਿਊਰੇਟਰ ਬਾਬੁਲ ਬੋਰਾ ਨੇ ਕਿਹਾ ਕਿ ਗੁਹਾਟੀ ਵਿੱਚ ਚੰਨ ਸ਼ਾਮ 4.34 ’ਤੇ ਨਜ਼ਰ ਆਇਆ ਜਦੋਂਕਿ ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 2.39 ਵਜੇ ਸੀ। ਪੂਰਨ ਚੰਨ ਗ੍ਰਹਿਣ 3.36 ’ਤੇ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਗੁਹਾਟੀ ਵਿੱਚ ਸ਼ਾਮ 5.12 ’ਤੇ ਪੂਰਨ ਚੰਨ ਗ੍ਰਹਿਣ ਵੇਖਣ ਨੂੰ ਮਿਲਿਆ।