ਗੁਹਾਟੀ, 20 ਫਰਵਰੀ

ਅਸਾਮ ਵਿੱਚ ਔਰਤ ਨੇ ਆਪਣੇ ਪ੍ਰੇਮੀ ਅਤੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ, ਫਿਰ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਪੌਲੀਥੀਨ ਵਿੱਚ ਪੈਕ ਕਰਕੇ ਮੇਘਾਲਿਆ ਲੈ ਜਾ ਕੇ ਸੁੱਟ ਦਿੱਤੇ। ਕਤਲ ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਹੋਇਆ ਸੀ ਅਤੇ ਐਤਵਾਰ ਨੂੰ ਮੇਘਾਲਿਆ ਤੋਂ ਔਰਤ ਦੀ ਸੱਸ ਦੀ ਲਾਸ਼ ਦੇ ਕੁਝ ਹਿੱਸੇ ਹੀ ਬਰਾਮਦ ਕੀਤੇ ਜਾ ਸਕੇ ਸਨ। ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।