ਮੁੰਬਈ, 5 ਜਨਵਰੀ
ਮੈਗਾਸਟਾਰ ਅਮਿਤਾਭ ਬੱਚਨ ਦੇ ਬੰਗਲੇ ਕਰਮਚਾਰੀ ਕਰੋਨਾ ਪਾਜ਼ੇਟਿਵ ਆਇਆ ਹੈ। ਬੀਐੱਮਸੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਬੱਚਨ ਨੇ ਆਪਣੇ ਬਲੌਗ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਘਰ ਵਿੱਚ ਕੋਵਿਡ-19 ਨਾਲ ਸਬੰਧਤ ਸਥਿਤੀ ਨਾਲ ਨਜਿੱਠ ਰਹੇ ਹਨ ਅਤੇ ਥੋੜ੍ਹੇ ਸਮੇਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਜੁੜਨਗੇ। ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਬੱਚਨ ਦੇ ਬੰਗਲੇ ‘ਪ੍ਰਤੀਕਸ਼ਾ’ ਅਤੇ ‘ਜਲਸਾ’ ਦੇ 31 ਕਰਮਚਾਰੀਆਂ ਵਿੱਚੋਂ ਰੂਟੀਨ ਚੈਕਅੱਪ ਦੌਰਾਨ ਇੱਕ ਵਿਅਕਤੀ ਕਰੋਨਾ ਵਾਇਰਸ ਪੀੜਤ ਨਿਕਲਿਆ। ਉਹ ਕਰਮਚਾਰੀ ਹਸਪਤਾਲ ਵਿੱਚ ਹੈ ਤੇ ਉਸ ਵਿੱਚ ਕਰੋਨਾ ਦੇ ਲੱਛਣ ਵੀ ਨਹੀਂ ਹਨ।