ਮੁੰਬਈ, 7 ਅਪਰੈਲ
ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਅਜਿਹਾ ਅਦਾਕਾਰ ਮੰਨਦਾ ਹੈ ਜਿਸ ਨੇ ਬੌਲੀਵੁੱਡ ਵਿੱਚ ਅਜੇ ਕੋਈ ‘ਵੱਡੀ ਪ੍ਰਾਪਤੀ’ ਕਰਨੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਜੇ ‘ਸੰਘਰਸ਼’ ਕਰ ਰਿਹਾ ਹੈ ਤੇ ਫ਼ਿਲਮ ਜਗਤ ਵਿੱਚ ਆਪਣੀ ‘ਛਾਪ’ ਛੱਡਣੀ ਚਾਹੁੰਦਾ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਜੌਹਨ ਨੇ ਕਿਹਾ, ‘ਭਾਵੇਂ ਮੈਂ ਪ੍ਰਸਿੱਧ ਲੱਗਦਾ ਹੋਵਾਂ ਪਰ ਮੈਂ ਖੁਦ ਨੂੰ ਵੱਡਾ ਅਦਾਕਾਰ ਨਹੀਂ ਮੰਨਦਾ। ਮੇਰਾ ਮੰਨਣਾ ਕਿ ਮੈਂ ਅਜੇ ਵੀ ਸੰਘਰਸ਼ ਕਰ ਰਿਹਾ ਹਾਂ ਤੇ ਆਪਣੀ ‘ਛਾਪ’ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸੈੱਟ ’ਤੇ ਸਾਰਿਆਂ ਨੂੰ ਦੱਸਦਾ ਹੁੰਦਾ ਹਾਂ ਕਿ ਮੈਂ ਖੁਸ਼ਕਿਸਮਤ ਹਾਂ ਕਿ ਫ਼ਿਲਮ ਦੇ ਸੈੱਟ ’ਤੇ ਹਾਂ। ਮੈਂ ਇਸ ਪੱਖੋਂ ਵਧੇਰੇ ਸੁਚੇਤ ਹਾਂ ਕਿ ਮੈਂ ਪਹਿਲਾਂ ਕੀ ਸੀ।’ ਉਸ ਨੇ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਉਸ ਨੇ ਫ਼ਿਲਮੀ ਜਗਤ ਵਿੱਚ ਕਾਫੀ ਤਰੱਕੀ ਕੀਤੀ ਹੈ। ਜੌਹਨ ਨੇ ਕਿਹਾ, ‘ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਅਸਫ਼ਲ ਹੋਣ ਦੀ ਚਿੰਤਾ ਨਹੀਂ ਸੀ। ਹੁਣ ਵੀ ਮੈਨੂੰ ਕੋਈ ਡਰ ਨਹੀਂ ਹੈ ਪਰ ਮੈਂ ਆਪਣੇ ਸਫ਼ਰ ਤੋਂ ਬਹੁਤ ਖੁਸ਼ ਹਾਂ।’’