ਅਮਰੀਕਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਜਿਹੜੀ ਮਰ ਚੁੱਕੀ ਸੀ ਕੁਝ ਹੀ ਮਿੰਟਾਂ ਬਾਅਦ ਜ਼ਿੰਦਾ ਹੋ ਜਾਂਦੀ ਹੈ ਤੇ ਹਸਪਤਾਲ ਦੇ ਬੈੱਡ ‘ਤੇ ਉਠ ਕੇ ਬੈਠ ਜਾਂਦੀ ਹੈ। ਡਾਕਟਰ ਉਸ ਨੂੰ ਮ੍ਰਿਤਕ ਐਲਾਨ ਦਿੰਦੇ ਹਨ ਪਰ ਉਹ 8 ਮਿੰਟਾਂ ਬਾਅਦ ਉਹ ਉਠ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਿਸ ਵੇਲੇ ਮੈਂ ਮਰੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੌਤ ਇਕ ਧੋਖਾ ਹੈ। ਇਸ ਗੱਲ ਨੂੰ ਮੈਂ ਆਪਣੇ ਮਨ ਵਿਚ ਬਿਠਾਇਆ ਤੇ ਉਠ ਕੇ ਖੜ੍ਹੀ ਹੋ ਗਈ। ਹਰ ਕੋਈ ਇਹ ਸਭ ਸੁਣ ਕੇ ਹੈਰਾਨ ਹੋ ਰਿਹਾ ਹੈ।

ਦੱਸ ਦੇਈਏ ਕਿ 33 ਸਾਲ ਦੀ ਔਰਤ ਬ੍ਰਾਇਨਾ ਲੈਫਰਟੀ ਜੋ ਦਿਮਾਗੀ ਬੀਮਾਰੀ ਤੋਂ ਪੀੜਤ ਸੀ,ਉਹ ਨੂੰ ਕਦੇ ਨੀਂਦ ਨਹੀਂ ਆਉਂਦੀ ਸੀ। ਉਸ ਦੀ ਹਾਲਤ ਕਾਫੀ ਖਰਾਬ ਸੀ ਤੇ ਇਸ ਦੇ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਪਰ 8 ਮਿੰਟਾਂ ਬਾਅਦ ਉਹ ਫਿਰ ਤੋਂ ਜਾਗ ਗਈ।
ਜਿਊਂਦਾ ਹੋਣ ਦੇ ਬਾਅਦ ਉਸ ਨੇ ਕਿਹਾ ਕਿ ਮੇਰੀ ਆਤਮਾ ਸਰੀਰ ਵਿਚੋਂ ਬਾਹਰ ਆ ਰਹੀ ਸੀ ਤੇ ਮੈਂ ਹਵਾ ਵਿਚ ਉਡ ਰਹੀ ਸੀ। ਮੈਂ ਆਪਣੇ ਸਰੀਰ ਨੂੰ ਬੈੱਡ ‘ਤੇ ਬੇਜਾਨ ਪਏ ਦੇਖਿਆ ਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੌਤ ਤਾਂ ਇਕ ਧੋਖਾ ਹੈ। ਆਤਮਾ ਤਾਂ ਹਮੇਸ਼ਾ ਜਿੰਦਾ ਰਹਿੰਦੀ ਹੈ। ਅਸੀਂ ਆਪਣੇ ਸਰੀਰ ਵਿਚੋਂ ਬਾਹਰ ਆ ਜਾਂਦੇ ਹਾਂ ਤੇ ਮਰਦੇ ਨਹੀਂ। ਡਾਕਟਰ ਵੀ ਹੈਰਾਨ ਹੋ ਗਏ।