ਵਾਸ਼ਿੰਗਟਨ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਦੀਆਂ ਚੋਣਾਂ ਹਾਰਨ ਤੋਂ ਪਹਿਲਾਂ ਹੀ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਲਈ ਆਧਾਰ ਤਿਆਰ ਕਰ ਲਿਆ ਸੀ ਅਤੇ ਜਾਣਬੁੱਝ ਕੇ ਵੋਟਰ ਧੋਖਾਧੜੀ ਦੇ ਝੂਠੇ ਦਾਅਵੇ ਕੀਤੇ ਅਤੇ ਸੱਤਾ ‘ਤੇ ਕਾਬਜ਼ ਰਹਿਣ ਦੀ ਆਪਣੀ ਅਸਫ਼ਲ ਕੋਸ਼ਿਸ਼ ਤਹਿਤ ਅਪਰਾਧ ਦਾ ਸਹਾਰਾ ਲਿਆ। ਇਹ ਜਾਣਕਾਰੀ ਅਦਾਲਤ ਵਿਚ ਦਾਇਰ ਸਰਕਾਰੀ ਵਕੀਲ ਦੇ ਦਸਤਾਵੇਜ਼ ਤੋਂ ਮਿਲੀ ਹੈ।
ਇਸ ਦਸਤਾਵੇਜ਼ ਵਿਚ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਇਤਿਹਾਸਕ ਅਪਰਾਧਿਕ ਮਾਮਲੇ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਵਿਸ਼ੇਸ਼ ਵਕੀਲ ਜੈਕ ਸਮਿੱਥ ਦੀ ਟੀਮ ਵੱਲੋਂ ਦਾਇਰ ਕੀਤੇ ਗਏ ਦਸਤਾਵੇਜ਼ ਵਿਚ ਹੁਣ ਤੱਕ ਦਾ ਸਭ ਤੋਂ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜੇ ਟਰੰਪ ‘ਤੇ ਚੋਣਾਂ ਦੇ ਨਤੀਜੇ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਣ ਵਾਲਾ ਮਾਮਲਾ ਸੁਣਵਾਈ ਤੱਕ ਪਹੁੰਚਣਾ ਹੈ, ਤਾਂ ਸਰਕਾਰੀ ਧਿਰ ਕੀ ਸਾਬਤ ਕਰਨਾ ਚਾਹੁੰਦੀ ਹੈ। ਹਾਲਾਂਕਿ, ਮਹੀਨਿਆਂ ਤੱਕ ਚੱਲੀ ਕਾਂਗਰਸ (ਸੰਸਦ) ਦੀ ਜਾਂਚ ਵਿਚ ਮੁਕੱਦਮੇ ਵਿਚ ਚੋਣ ਨਤੀਜੇ ਨੂੰ ਪਲਟਣ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਗਿਆ ਹੈ ਪਰ ਨਵੇਂ ਦਸਤਾਵੇਜ਼ ਵਿਚ ਟਰੰਪ ਦੇ ਨੇੜਲੇ ਸਹਿਯੋਗੀਆਂ ਵੱਲੋਂ ਦਿੱਤੇ ਗਏ ਅਣਪਛਾਤੇ ਵੇਰਵਿਆਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਸ ਵਿਚ ਇਕ ਨਿਰਾਸ਼ ਰਾਸ਼ਟਰਪਤੀ ਦੀ ਤਸਵੀਰ ਪੇਸ਼ ਕੀਤੀ ਗਈ ਹੈ।