ਇਲੀਨੋਇਸ, 11 ਦਸੰਬਰ

ਅਮਰੀਕਾ ਦੇ ਕੈਂਟੁਕੀ ਦੇ ਹੋਰਨਾਂ ਸੂਬਿਆਂ ਵਿੱਚ ਬੀਤੀ ਰਾਤ ਤੇ ਅੱਜ ਸਵੇਰੇ ਆਏ ਹਵਾ ਦੇ ਬਵੰਡਰ (ਚਕਰਵਰਤੀ ਤੂਫਾਨ) ਕਾਰਨ ਲਗਪਗ 50 ਲੋਕਾਂ ਦੇ ਮਰਨ ਦਾ ਖ਼ਦਸ਼ਾ ਹੈ। ਇਹ ਜਾਣਕਾਰੀ ਕੈਂਟੁਕੀ ਦੇ ਰਾਜਪਾਲ ਐਂਡੀ ਬੇਸ਼ੀਅਰ ਨੇ ਦਿੱਤੀ ਹੈ। ਉਨ੍ਹਾਂ ਨੇ ਸਥਾਨਕ ਟੀਵੀ ਸਟੇਸ਼ਨ ਡਬਲਿਊਐੱਲਕੇਵਾਈ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ। ਵਸ਼ਿੰਗਟਨ ਪੋਸਟ ਅਨੁਸਾਰ ਐਮਰਜੈਂਸੀ ਮੈਨੇਜਮੈਂਟ ਸਰਵਿਸ ਦੀ ਸਪੋਕਸਪਰਸਨ ਨੇ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਜੁਟੇ ਅਧਿਕਾਰੀਆਂ ਨੇ ਮਰਨ ਵਾਲਿਆਂ ਜਾਂ ਜ਼ਖ਼ਮੀ ਹੋਣ ਵਾਲੇ ਲੋਕਾਂ ਦੀ ਸਪੱਸ਼ਟ ਗਿਣਤੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸੇ ਦੌਰਾਨ ਇਲੀਨੋਇਸ ਵਿੱਚ ਐਮਾਜ਼ੋਨ ਦੇ ਗੁਦਾਮ ਦੀ ਛੱਤ ਢਹਿਣ ਕਾਰਨ ਕਈ ਲੋਕ ਦੱਬ ਗਏ ਹਨ।