ਅਮਰੀਕਾ ਤੋਂ ਬਹੁਤ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਸੁਖਬੀਰ ਸਿੰਘ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਕਰਨਾਲ ਦੇ ਸੌਂਕੜਾ ਪਿੰਡ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਟਰੱਕ ਚਲਾਉਂਦੇ ਸਮੇਂ ਟਰੱਕ ਦੀ ਡੀਜ਼ਲ ਟੈਂਕੀ ਫਟਣ ਕਾਰਨ ਟਰੱਕ ਵਿਚ ਅੱਗ ਲੱਗ ਗਈ। ਇਸ ਦੌਰਾਨ ਸੁਖਬੀਰ ਨੇ ਸ਼ੀਸ਼ਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੇ ਲਪੇਟੇ ਵਿਚ ਆ ਗਿਆ ਤੇ ਜ਼ਿੰਦਾ ( Haryana youth died in America Saukra Karnal News) ਸੜ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।
ਇਸ ਦੁਖ਼ਦ ਘਟਨਾ ਦੀ ਖ਼ਬਰ ਮਿਲਦਿਆਂ ਦੀ ਸੁਖਬੀਰ ਦੀ ਇੰਗਲੈਂਡ ਤੋਂ ਆਈ ਭੈਣ ਦੀ ਹਾਲਤ ਬੇਹੱਦ ਵਿਗੜ ਗਈ। ਸੁਖਬੀਰ ਦੇ ਤਾਇਆ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ ਕੱਲ੍ਹ ਸ਼ਾਮ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਘਰ ਪਹੁੰਚਣ ਤੋਂ ਬਾਅਦ ਗੱਲ ਕਰੇਗਾ। ਪਰਿਵਾਰ ਨੂੰ ਹਾਦਸੇ ਦੀ ਖ਼ਬਰ 30 ਮਿੰਟ ਬਾਅਦ ਮਿਲੀ। ਸੁਖਬੀਰ 4 ਸਾਲ ਪਹਿਲਾਂ ਡੰਕੀ ਰੂਟ ਜ਼ਰੀਏ ਅਮਰੀਕਾ ਗਿਆ ਸੀ।
ਹਾਦਸੇ ਦੇ ਸਮੇਂ ਸੁਖਬੀਰ ਟਰੱਕ ‘ਚ ਸਾਮਾਨ ਲੋਡ ਕਰ ਕੇ ਜਾ ਰਿਹਾ ਸੀ। ਤਾਏ ਨੇ ਦੱਸਿਆ ਕਿ ਸਾਡੇ ਕੋਲ ਜਿੰਨੀ ਜਾਣਕਾਰੀ ਹੈ, ਉਸ ਮੁਤਾਬਕ ਟਰੱਕ ਪਹਿਲਾਂ ਡਿਵਾਈਡਰ ਨਾਲ ਟਕਰਾਇਆ ਅਤੇ ਡੀਜ਼ਲ ਟੈਂਕ ਫਟ ( Haryana youth died in America Saukra Karnal News) ਗਿਆ ਅਤੇ ਉਸ ਵਿਚ ਅੱਗ ਲੱਗ ਗਈ। ਸੁਖਬੀਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਖ਼ੁਦ ਬਾਹਰ ਨਿਕਲ ਵਿਚ ਨਿਕਲਣ ਰਿਹਾ।