ਵਾਸ਼ਿੰਗਟਨ, 28 ਅਗਸਤ
ਅਮਰੀਕਾ ਨੇ ਅਫ਼ਗ਼ਾਨਿਸਤਾਨ ਵਿਚ ਇਸਲਾਮਿਕ ਸਟੇਟ ਦੇ ‘ਸਾਜ਼ਿਸ਼ ਕਰਨ ਵਾਲਿਆਂ’ ਵਿਰੁੱਧ ਡਰੋਨ ਹਮਲਾ ਕੀਤਾ। ਕਾਬੁਲ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ। ਇਸ ਹਮਲੇ ਵਿੱਚ 169 ਅਫ਼ਗ਼ਾਨ ਅਤੇ 13 ਅਮਰੀਕੀ ਫੌਜੀ ਮਾਰੇ ਗਏ ਸਨ। ਯੂਐੱਸ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾ, ‘ਅਮਰੀਕੀ ਫੌਜ ਨੇ ਅੱਜ ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸਕੇ) ਦੇ ਸਾਜ਼ਿਸ਼ ਕਰਨ ਵਾਲਿਆਂ ਵਿਰੁੱਧ ਅਤਿਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨਾਂਗਹਰ ਪ੍ਰਾਂਤ ਵਿੱਚ ਹੋਇਆ। ਸ਼ੁਰੂਆਤੀ ਸੰਕੇਤ ਹਨ ਕਿ ਅਸੀਂ ਜਿਸ ਨੂੰ ਨਿਸ਼ਾਨ ਬਣਾਇਆ ਸੀ ਉਸ ਨੂੰ ਮਾਰ ਦਿੱਤਾ ਹੈ। ਸਾਡੇ ਕੋਲ ਜਾਣਕਾਰੀ ਹੈ ਕਿ ਕੋਈ ਨਾਗਰਿਕ ਨਹੀਂ ਮਾਰਿਆ ਗਿਆ ਹੈ।’