ਵਾਸ਼ਿੰਗਟਨ 29 ਅਪਰੈਲ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ਦੇ ਪਰਮਾਣੂ ਖਤਰਿਆਂ ਨਾਲ ਨਜਿੱਠਣ ਲਈ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਏ ਨਵੇਂ ਸਮਝੌਤੇ ਦੇ ਜਵਾਬ ਵਿਚ ਆਪਣੀ ਫੌਜੀ ਸ਼ਕਤੀ ਦਾ ਹੋਰ ਜ਼ਿਆਦਾ ਪ੍ਰਦਰਸ਼ਨ ਕਰੇਗਾ। ਜੋਂਗ ਨੇ ਕਿਹਾ ਕਿ ਇਹ ਸਮਝੌਤਾ ਉੱਤਰੀ ਕੋਰੀਆ ਪ੍ਰਤੀ ਦੋਵਾਂ ਦੇਸ਼ਾਂ ਦੀ ਅਤਿ ਦੁਸ਼ਮਣੀ ਨੂੰ ਦਰਸਾਉਂਦਾ ਹੈ।