ਵਾਸ਼ਿੰਗਟਨ, 15 ਸਤੰਬਰਅਮਰੀਕਾ ਦੇ ਥਿੰਕ ਟੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਸਮਰਥਨ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ ਵਿਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਇਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਸੰਗਠਨਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਨਵੀਂ ਦਿੱਲੀ ਵੱਲੋਂ ਕੀਤੀਆਂ ਗਈਆਂ ਅਪੀਲਾਂ ਪ੍ਰਤੀ ਉਦਾਸੀਨ ਰਹੀ ਹੈ। ‘ਹਡਸਨ ਇੰਸਟੀਚਿਊਟ’ ਨੇ ਪ੍ਰਕਾਸ਼ਤ ਆਪਣੀ ਰਿਪੋਰਟ ‘ਪਾਕਿਸਤਾਨ ਦੀ ਅਸਥਿਰ ਕਰਨ ਦੀ ਸਾਜ਼ਿਸ਼: ਅਮਰੀਕਾ ਵਿੱਚ ਖਾਲਿਸਤਾਨੀ ਸਰਗਰਮੀਆਂ’ ਪਾਕਿਸਤਾਨ ਵੱਲੋਂ ਇਨ੍ਹਾਂ ਸੰਗਠਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਜਾਂਚ ਲਈ ਸਮੀਖਿਆ ਕੀਤੀ ਹੈ। ਰਿਪੋਰਟ ਵਿੱਚ ਇਨ੍ਹਾਂ ਸਮੂਹਾਂ ਦੇ ਭਾਰਤ ਵਿੱਚ ਕੱਟੜਪੰਥੀ ਅਤੇ ਅਤਿਵਾਦੀ ਸੰਗਠਨਾਂ ਨਾਲ ਸਬੰਧਾਂ ਅਤੇ ਦੱਖਣੀ ਏਸ਼ੀਆ ਵਿੱਚ ਅਮਰੀਕੀ ਵਿਦੇਸ਼ ਨੀਤੀ ਉੱਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਸੰਭਾਵਿਤ ਤੌਰ ’ਤੇ ਮਾੜੇ ਪ੍ਰਭਾਵ ਬਾਰੇ ਵਿਚਾਰ ਕੀਤਾ ਗਿਆ। ਰਿਪੋਰਟ ਸੰਕੇਤ ਕਰਦੀ ਹੈ ਕਿ “ਪਾਕਿਸਤਾਨ ਸਥਿਤ ਇਸਲਾਮਿਕ ਅਤਿਵਾਦੀ ਸੰਗਠਨਾਂ ਦੀ ਤਰ੍ਹਾਂ ਖਾਲਿਸਤਾਨੀ ਜਥੇਬੰਦੀਆਂ ਵੀ ਨਵੇਂ ਨਾਵਾਂ ਨਾਲ ਉਭਰ ਸਕਦੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ ਅਮਰੀਕੀ ਸਰਕਾਰ ਨੇ ਖਾਲਿਸਤਾਨੀਆਂ ਦੁਆਰਾ ਕੀਤੀ ਹਿੰਸਾ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ, ਜਦੋਂ ਕਿ ਖਾਲਿਸਤਾਨ ਮੁਹਿੰਮ ਦੇ ਸਭ ਤੋਂ ਪੱਕੇ ਸਮਰਥਕ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿੱਚ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ, “ਜਦੋਂ ਤੱਕ ਅਮਰੀਕੀ ਸਰਕਾਰ ਖਾਲਿਸਤਾਨ ਨਾਲ ਜੁੜੇ ਅਤਿਵਾਦ ਦੀ ਨਿਗਰਾਨੀ ਨੂੰ ਤਰਜੀਹ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਸਮੂਹਾਂ ਦੀ ਪਛਾਣ ਕਰਨ ਦੀ ਸੰਭਾਵਨਾ ਨਹੀਂ ਹੈ ਜੋ ਇਸ ਵੇਲੇ ਭਾਰਤ ਵਿੱਚ ਪੰਜਾਬ ਵਿੱਚ ਹਿੰਸਾ ਵਿੱਚ ਸ਼ਾਮਲ ਹਨ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ।