ਹਾਫ ਮੂਨ ਬੇਅ (ਅਮਰੀਕਾ), 24 ਜਨਵਰੀ

ਸਾਂ ਫਰਾਂਸਿਸਕੋ ਦੇ ਨੇੜੇ ਹਾਫ ਮੂਨ ਬੇਅ ਸ਼ਹਿਰ ਵਿਚਲੇ ਖੇਤ ਅਤੇ ਟਰੱਕ ਕੰਪਨੀ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸਾਂ ਫਰਾਂਸਿਸਕੋ ਤੋਂ 48 ਕਿਲੋਮੀਟਰ ਦੂਰ ਹਾਫ ਮੂਨ ਬੇਅ ਕਸਬੇ ਵਿਚਲੇ ਖੇਤ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਮੌਤਾਂ ਹੋਈਆਂ ਤੇ ਟਰੱਕ ਕੰਪਨੀ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਨੇ ਗੋਲੀਬਾਰੀ ਸਬੰਧੀ 67 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਥਾਂ ’ਤੇ ਕੰਮ ਕਰਦਾ ਸੀ।