ਟੋਰਾਂਟੋ— ਅਮਰੀਕਾ ਦੇ ਹਿਊਸਟਨ ‘ਚ ਆਏ ਚੱਕਰਵਾਤੀ ਤੂਫਾਨ ਤੋਂ ਬਾਅਦ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਲ ਦੀ ਘੜੀ ‘ਚ ਕੈਨੇਡਾ ਨੇ ਅਮਰੀਕਾ ਦੀ ਬਾਂਹ ਫੜੀ ਹੈ ਅਤੇ ਮਦਦ ਲਈ ਅੱਗੇ ਆਇਆ ਹੈ। ਕੈਨੇਡੀਅਨ ਪਾਦਰੀ ਹਿਊਸਟਨ ‘ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਦੀ ਮਦਦ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਹਨ।
ਪਾਦਰੀਆਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੋਜਨ ਖਰੀਦੀਆਂ, ਜਿਸ ਤੋਂ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ। ਲੋਕਾਂ ਨੂੰ ਬਚਾਉਣ ਲਈ ਜ਼ਿਆਦਾਤਰ ਵਿਅਕਤੀ ਹਨ, ਜੋ ਕਿ ਕਿਸ਼ਤੀ ਜ਼ਰੀਏ ਹੜ੍ਹ ਪੀੜਤਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਫਾਦਰ ਡੇਵਿਡ ਬੇਰਗਰਨ ਜੋ ਕਿ ਮੂਲ ਰੂਪ ਤੋਂ ਕਿਊਬੇਕ ਦੇ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਹਿਊਸਟਨ ਦੀ ਕੈਥੋਲਿਕ ਚਰਚ ਦੇ ਪਾਦਰੀ ਰਹੇ ਹਨ ਅਤੇ ਉਨ੍ਹਾਂ ਦੀ ਚਰਚ ਦੇ ਪਾਦਰੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਸੀਬਤ ਦੇ ਸਮੇਂ ਲੋਕਾਂ ਨੂੰ ਬਚਾਉਣ ਸਾਡਾ ਪਹਿਲਾ ਫਰਜ਼ ਹੈ। ਫਾਦਰ ਡੇਵਿਡ ਨੇ ਕਿਹਾ ਕਿ ਉਹ ਹਾਰਵੇ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਪ੍ਰਾਰਥਨਾ ਕਰ ਰਰੇ ਹਨ। ਡੇਵਿਡ ਨੇ ਆਪਣੇ ਮੈਂਬਰਾਂ ਨੂੰ ਯਾਦ ਕਰਵਾਇਆ ਕਿ ਉਹ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਇਕ ਉਮੀਦ ਬਣ ਕੇ ਗਏ ਹਨ। ਇਸ ਸਮੇਂ ਬਹੁਤ ਸਾਰੇ ਲੋਕਾਂ ‘ਤੇ ਵੱਡੀ ਬਿਪਤਾ ਆਈ ਹੈ ਅਤੇ ਉਸ ‘ਚੋਂ ਕੱਢਣਾ ਉਨ੍ਹਾਂ ਦਾ ਪਹਿਲਾਂ ਫਰਜ਼ ਹੈ।