ਕੰਸਾਸ (ਅਮਰੀਕਾ), 11 ਜੁਲਾਈ
ਅਮਰੀਕਾ ਦੇ ਕੰਸਾਸ ਸਿਟੀ ਵਿੱਚ ਇੱਕ ਬਾਰ ਦੇ ਬਾਹਰ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋੲੇ ਹਨ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਮਿਸੌਰੀ ਸਟੇਟ ਹਾਈਵੇਅ ਗਸ਼ਤ ਟੁਕੜੀ ਦੇ ਹਵਾਲੇ ਨਾਲ ਟੈਲੀਵਿਜ਼ਨ ਸਟੇਸ਼ਨਾਂ ਕੇਸੀਟੀਵੀ ਅਤੇ ਕੇਐੱਮਬੀਸੀ ਨੇ ਦੱਸਿਆ ਗੋਲਬਾਰੀ ਵੈਸਟਪੋਰਟ ਐਲੀ ਹਾਊਸ ਦੇ ਅੰਦਰ ਗੜਬੜੀ ਮਗਰੋਂ ਐਤਵਾਰ ਰਾਤ ਲੱਗਪਗ 11 ਵਜੇ ਹੋਈ। ਗਸ਼ਤ ਟੀਮ ਮੁਤਾਬਕ ਤਿੰਨ ਆਫ-ਡਿਊੁਟੀ ਕੰਸਾਸ ਸਿਟੀ ਅਧਿਕਾਰੀ ਬਾਰ ਵਿੱਚ ਸੁਰੱਖਿਆ ਕਾਰਜਾਂ ਵਿੱਚ ਲੱਗੇ ਸਨ ਅਤੇ ਗੋਲੀਬਾਰੀ ਦੌਰਾਨ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਵਿੱਚੋਂ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।