ਹਿਊਸਟਨ, 28 ਜੁਲਾਈ
ਅਮਰੀਕਾ ਦੇ ਹਿਊਸਟਨ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਗੰਭੀਰ ਰੂਪ ਵਿੱਚ ਝੁਲਸੀ ਭਾਰਤੀ ਮੂਲ ਦੇ ਵਿਦਿਆਰਥਣ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ| ਹਿਊਸਟਨ ਯੂਨੀਵਰਸਿਟੀ ਵਿਚ ਸੂਚਨਾ ਤਕਨਾਲੋਜੀ (ਆਈਟੀ) ਦੀ ਪੜ੍ਹਾਈ ਕਰ ਰਹੀ ਵਿਦਿਆਰਥੀ ਸਾਸਰੁਨਿਆ ਕੋਡੁਰੂ 2 ਜੁਲਾਈ ਨੂੰ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿਚ ਆਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ, ਜਦੋਂ ਉਸ ਨੂੰ ਬਿਜਲੀ ਡਿੱਗ ਗਈ। ਉਸ ਦੀ ਹਾਲਤ ਵਿਗੜ ਗਈ ਸੀ ਅਤੇ ਉਹ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਕੋਡੁਰੂ ਪਿਛਲੇ ਹਫਤੇ ਤੋਂ ਆਪ ਸਾਹ ਲੈਣ ਲੱਗ ਹੈ ਤੇ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਬਿਨਾਂ ਵੈਂਟੀਲੇਟਰ ਤੋਂ ਠੀਕ ਹੈ ਅਤੇ ਜੇ ਉਸ ਦੀ ਸਿਹਤ ਇਸੇ ਤਰ੍ਹਾਂ ਸੁਧਰਦੀ ਰਹੀ ਤਾਂ ਭਵਿੱਖ ਵਿੱਚ ਉਸ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਵੇਗੀ। ਕੋਡੁਰੂ ਦਾ ਪਰਿਵਾਰ ਫਿਲਹਾਲ ਹੈਦਰਾਬਾਦ ‘ਚ ਹੈ ਤੇ ਉਸ ਨੂੰ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੈ।