ਚੰਡੀਗੜ੍ਹ,ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਐਚਓਜ਼ ਨੁੰ ਕਲੀਨ ਚਿਟ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਦੇਉਸ ਸਟੈਂਡ ਦੀ ਪੁਸ਼ਟੀ ਹੋ ਗਈ ਕਿ ਕਾਂਗਰਸੀ ਵਿਧਾਇਕ ਧੱਕੇਸ਼ਾਹੀਆਂ ਕਰਨ ਲਈ ਐਸਐਚਓਜ਼ ਦਾ ਇਸਤੇਮਾਲ ਕਰ ਰਹੇ ਹਨ। ਜਦਕਿ ਇਹਨਾਂ ਐਸਐਚਓਜ਼ ਖਿਲਾਫ ਸੂਬੇ ਦੇ ਪੁਲਿਸ ਮੁਖੀ ਵੱਲੋਂ ਅਜੇ ਜਾਂਚਕੀਤੀ ਜਾਣੀ ਬਾਕੀ ਹੈ।
ਇੱਥੇ ਮੁੱਖ ਮੰਤਰੀ ਦੀ ਕਿਸੇ ਵੀ ਐਸਐਚਓ ਦੀ ਬਦਲੀ ਨਾ ਕੀਤੇ ਜਾਣ ਸੰਬੰਧੀ ਆਏ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚ ਤੋਂ ਉਪਰ ਕੁੱਝ ਨਹੀਂ ਹੋ ਸਕਦਾ। ਮੈਂ ਸ਼ੁਰੂਆਤਵਿਚ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਕਿਸੇ ਜਾਂਚ ਦਾ ਡਰ ਨਹੀਂ ਹੈ, ਇਹ ਭਾਵੇਂ ਕੋਈ ਦੋਸਤਾਨਾ ਕਮਿਸ਼ਨ ਹੋਵੇ , ਜਿਸ ਨੂੰ ਪਹਿਲਾਂ ਤੋਂ ਸੋਚਿਆ ਹੋਇਆ ਆਦੇਸ਼ ਦੇ ਦਿੱਤਾ ਗਿਆ ਹੈ ਅਤੇ ਇਸ ਆਦੇਸ਼ ਦਾਐਲਾਨ ਮੁੱਖ ਮੰਤਰੀ ਵੱਲੋਂ ਜਨਤਕ ਤੌਰ ਤੇ ਕੀਤਾ ਜਾ ਚੁੱਕਿਆ ਹੈ । ਇਹ ਆਦੇਸ਼ ਅਕਾਲੀ ਆਗੂਆਂ ਨਿਸ਼ਾਨਾ ਬਣਾਉਣ ਬਾਰੇ ਹੈ।
ਇਹ ਕਹਿੰਦਿਆਂ ਕਿ ਜੇਕਰ ਉਹਨਾਂ ਵੱਲੋਂ ਕੀਤੀ ਕਿਸੇ ਵੀ ਗਲਤੀ ਦਾ ਕੋਈ ਠੋਸ ਸਬੂਤ ਹੈ ਤਾਂ ਦੋਵੇਂ ਹੱਥ ਜੋੜ ਕੇ ਉਸ ਨੂੰ ਮੰਨਣ ਲਈ ਤਿਆਰ ਹਨ, ਉਹਨਾਂ ਕਿਹਾ ਕਿ ਸਟੇਟ ਨੂੰ ਕਿਸੇ ਨੂੰ ਨਿਸ਼ਾਨਾ ਬਣਾਉਣਲਈ ਮੁਹਿੰਮ ਨਹੀਂ ਚਲਾਉਣੀ ਚਾਹੀਦੀ। ਸਟੇਟ ਦਾ ਫਰਜ਼ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਉਣਾ ਹੁੰਦਾ ਹੈ, ਜਿਹੜੀ ਦੁੱਧ ਅਤੇ ਪਾਣੀ ਨੂੰ ਵੱਖ ਵੱਖ ਕਰ ਦੇਵੇ।
ਐਸਐਚਓਜ਼ ਦੇ ਤਬਾਦਲਿਆਂ ਦੇ ਮੁੱਦੇ ਬਾਰੇ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਉਸ ਉੱਤੇ ਦਬਾਅ ਪਾ ਲਿਆ ਹੈ, ਇਸ ਕਰਕੇ ਉਸਨੇ ਐਸਐਚਓਜ਼ ਖਿਲਾਫ ਕੋਈ ਵੀ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕਿਤੇ ਵੀ ਲੋਕਾਂ ਨੂੰ ਬੇਇਨਸਾਫੀ ਹੁੰਦੀ ਵੇਖ ਕੇ ਉਸ ਖਿਲਾਫ ਆਵਾਜ਼ ਉਠਾਉਣਾ ਵਿਰੋਧੀ ਧਿਰ ਦਾ ਫਰਜ਼ ਹੁੰਦਾ ਹੈ। ਉਹਨਾਂ ਕਿਹਾਕਿ ਇਹ ਮੁੱਖ ਮੰਤਰੀ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਵਿਰੋਧੀ ਧਿਰ ਦੀ ਅਜਿਹੀ ਚਿੰਤਾ ਦੀ ਕਦਰ ਕਰੇ ਅਤੇ ਵਿਰੋਧੀ ਧਿਰ ਵੱਲੋਂ ਉਠਾਏ ਸਾਰੇ ਮੁੱਦਿਆਂ ਦੀ ਪੜਤਾਲ ਕਰੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲਦੇ ਰਾਹੀਂ ਸਰਕਾਰ ਤਕ ਪਹੁੰਚ ਬਣਾਉਣ ਵਾਲੇ ਲੋਕਾਂ ਦਾ ਜਿਸ ਢੰਗ ਨਾਲ ਮੁੱਖ ਮੰਤਰੀ ਨੇ ਨਿਰਾਦਰ ਕੀਤਾ ਹੈ, ਉਹ ਲੋਕਤੰਤਰ ਦੀ ਸਿਹਤ ਲਈ ਚੰਗਾ ਨਹੀਂ ਹੈ।
ਗੁਰਦਾਸਪੁਰ ਸੰਸਦੀ ਹਲਕੇ ਵਿਚ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਇਸ਼ਾਰੇ ਉੱਤੇ ਆਮ ਲੋਕਾਂ ਖਿਲਾਫ ਦਰਜ ਕੀਤੇ ਝੂਠੇ ਕੇਸਾਂ ਤੋਂ ਡੀਜੀਪੀ ਜਾਣੂ ਕਰਾਉਣ ਲਈ ਅਕਾਲੀ ਦਲ ਦੇ ਵਫਦ ਵੱਲੋਂ ਕੀਤੀਮੁਲਾਕਾਤ ਬਾਰੇ ਦੱਸਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਸੀਂ ਡੀਜੀਪੀ ਨੂੰ ਮਿਲ ਕੇ ਝੂਠੇ ਕੇਸਾਂ ਦੀ ਮੁਕੰਮਲ ਸੂਚੀ ਸੌਂਪੀ ਸੀ ਤਾਂ ਕਿ ਕੱਲ੍ਹ ਨੂੰ ਇਹ ਨਾ ਕਿਹਾ ਜਾਵੇ ਕਿ ਅਸੀਂ ਸਰਕਾਰ ਨੂੰ ਜਾਣਕਾਰੀ ਨਹੀਂਦਿੱਤੀ। ਹੁਣ ਜਦੋਂ ਮੁੱਖ ਮੰਤਰੀ ਨੇ ਖੁਦ ਸਾਡੀ ਸ਼ਿਕਾਇਤ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਅਸੀਂ ਅਦਾਲਤ ਵਿਚ ਜਾਵਾਗੇ ਅਤੇ ਕਾਂਗਰਸੀ ਆਗੂਆਂ ਦੀ ਸ਼ਹਿ ਉੱਤੇ ਐਸਐਚਓਜ਼ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਾਂਗੇ।
ਮੁੱਖ ਮੰਤਰੀ ਵੱਲੋਂ ਉਹਨਾਂ ਖਿਲਾਫ ਲਾਏ ਅਜਿਹੇ ਦੋਸ਼ਾਂ ਕਿ ਉਹਨਾਂ ਨੇ ਅਕਾਲੀ-ਭਾਜਪਾ ਹਕੂਮਤ ਦੌਰਾਨ ਮਜੀਠਾ ਵਿਚ ਸਭ ਤੋਂ ਵੱਧ ਝੂਠੇ ਕੇਸ ਦਰਜ ਕਰਵਾਏ ਸਨ, ਮਜੀਠੀਆ ਨੇ ਕਿਹਾ ਕਿ ਇਹ ਗੱਲਬਿਲਕੁੱਲ ਝੂਠ ਹੈ।ਮੈਨੂੰ ਕਾਂਗਰਸ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮੇਰੇ ਕੋਲ ਲੋਕਾਂ ਦਾ ਫਤਵਾ ਹੈ। ਲੋਕਾਂ ਦੀ ਕਚਿਹਰੀ ਸਭ ਤੋਂ ਅਹਿਮ ਹੈ। ਪਿਛਲੀਆਂ ਚੋਣਾਂ ਵਿਚ ਕਾਂਗਰਸ ਉਪ ਪ੍ਰਧਾਨ ਰਾਹੁਲਗਾਂਧੀ ਵੱਲੋਂ ਮੇਰੇ ਖਿਲਾਫ ਪ੍ਰਚਾਰ ਕਰਨ ਲਈ ਵਾਰ ਵਾਰ ਮਾਰੇ ਗੇੜਿਆਂ ਦੇ ਬਾਵਜੂਦ ਲੋਕਾਂ ਨੇ ਮੇਰੇ ਹੱਕ ਵਿਚ ਫਤਵਾ ਦਿੱਤਾ। ਇੱਥੋਂ ਤਕ ਕਿ ਜਦੋਂ ਤੁਸੀਂ (ਕੈਪਟਨ ਅਮਰਿੰਦਰ ਸਿੰਘ)2014 ਵਿਚ ਅੰਮ੍ਰਿਤਸਰਸੰਸਦੀ ਸੀਟ ਜਿੱਤੇ ਸੀ ਤਾਂ ਤੁਸੀਂ ਮਜੀਠਾ ਹਲਕੇ ਵਿਚੋਂ 21 ਹਜ਼ਾਰ ਵੋਟਾਂ ਨਾਲ ਹਾਰੇ ਸੀ। ਜੇ ਮੈਂ ਆਪਣੇ ਲੋਕਾਂ ਖਿਲਾਫ ਝੂਠੇ ਕੇਸ ਦਰਜ ਕਰਵਾ ਕੇ ਉਹਨਾਂ ਨੂੰ ਡਰਾਇਆ ਹੁੰਦਾ ਤਾਂ ਅਜਿਹਾ ਕਦੇ ਵੀ ਨਹੀਂ ਸੀਵਾਪਰਨਾ।
ਮੁੱਖ ਮੰਤਰੀ ਨੂੰ ਸੌੜੀਆਂ ਸਿਆਸੀ ਵਲਗਣਾਂ ਤੋਂ ਉਪੱਰ ਉੱਠ ਕੇ ਹਮੇਸ਼ਾ ਨਿਰਪੱਖ ਰਹਿਣ ਦੀ ਨਸੀਹਤ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਿਰਪਾ ਕਰਕੇ ਸਾਰੇ ਪੰਜਾਬੀਆਂ ਨਾਲ ਇਕਸਾਰ ਵਿਵਹਾਰ ਕਰੋ ਅਤੇਆਪਣੇ ਵਿਧਾਇਕਾਂ ਨੂੰ ਵੀ ਅਜਿਹਾ ਕਰਨ ਲਈ ਕਹੋ। ਕਿਸੇ ਨਾਲ ਸਿਰਫ ਇਸ ਗੱਲ ਕਰਕੇ ਵਿਤਕਰਾ ਨਾ ਕਰੋ ਕਿ ਉਸ ਨੇ ਆਪਣੇ ਵੋਟ ਦੀ ਵਰਤੋਂ ਆਪਣੀ ਮਰਜ਼ੀ ਨਾਲ ਕੀਤੀ ਹੈ। ਕਿਰਪਾ ਕਰਕੇ ਸਾਰੀਆਂਸ਼ਿਕਾਇਤਾਂ ਵੱਲ ਬਣਦੀ ਤਵੱਜੋ ਦਿਓ।