ਵਾਸ਼ਿੰਗਟਨ, 15 ਸਤੰਬਰਅਮਰੀਕਾ ਦੇ ਰਸੂਖ਼ਦਾਰ ਸੰਸਦ ਮੈਂਬਰ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਮਜ਼ਬੂਤ ਕਰਨ ਵਿੱਚ ਪਾਕਿਸਤਾਨ ਦੀ ਭੂਮਿਕਾ, ਪਾਕਿਸਤਾਨੀ ਸਰਕਾਰ ਵਿੱਚ ਸ਼ਾਮਲ ਕੱਟੜਪੰਥੀਆਂ ਦੀ ਜਿੱਤ ਹੈ। ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜੋ ਹਾਲਾਤ ਅਤੇ ਪਾਕਿਸਤਾਨ ਜੋ ਭੂਮਿਕਾ ਨਿਭਾਅ ਰਿਹਾ ਹੈ, ਉਹ ਭਾਰਤ ਲਈ ਸ਼ੁਭ ਸੰਦੇਸ਼ ਨਹੀਂ ਹੈ। ਰਿਪਬਲਿਕਨ ਸੰਸਦ ਮੈਂਬਰ ਮਾਰਕੋ ਰੂਬੀਓ ਨੇ ਅਫ਼ਗਾਨਿਸਤਾਨ ਬਾਰੇ ਕਾਂਗਰਸ ਵਿੱਚ ਸੁਣਵਾਈ ਦੌਰਾਨ ਕਿਹਾ ਕਿ ਕਈ ਅਮਰੀਕੀ ਪ੍ਰਸ਼ਾਸਨ ਤਾਲਿਬਾਨ ਦੇ ਮੁੜ ਸੰਗਠਿਤ ਹੋਣ ’ਚ ਪਾਕਿਸਤਾਨ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ੀ ਹਨ।