ਨਵੀਂ ਦਿੱਲੀ—ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਅਜਿੰਕਯ ਰਹਾਣੇ ਦੀ ਫਾਰਮ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਲਈ ਕੋਈ ਖਾਸ ਚਿੰਤਾ ਦਾ ਵਿਸ਼ਾ ਨਹੀਂ ਹੈ। ਰਹਾਣੇ ਨੇ ਸ਼੍ਰੀਲੰਕਾ ਖਿਲਾਫ ਪੰਜ ਪਾਰੀਆਂ ‘ਚ ਸਿਰਫ 17 ਦੌੜਾਂ ਬਣਾਈਆਂ, ਪਰ ਉਪ ਮਹਾਦੀਪ ਤੋਂ ਬਾਹਰ ਉਨ੍ਹਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ‘ਚ ਮਹੱਤਵਪੂਰਨ ਖਿਡਾਰੀ ਮੰਨਿਆ ਜਾ ਰਿਹਾ ਹੈ।
ਏਜੰਸੀ ਮੁਤਾਬਕ ਗਾਂਗੁਲੀ ਨੇ ਬੰਗਾਲ ਅਤੇ ਦਿੱਲੀ ਵਿਚਾਲੇ ਰਣਜੀ ਟਰਾਫੀ ਸੈਮੀਫਾਈਨਲ ਮੈਚ ਦੌਰਾਨ ਗੱਲਬਾਤ ‘ਚ ਕਿਹਾ ਕਿ ਨਹੀਂ ਮੈਨੂੰ ਨਹੀਂ ਲੱਗਦਾ ਹੈ ਕਿ ਅਜਿੰਕਯ ਰਹਾਣੇ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਹ ਬਿਹਤਰੀਨ ਖਿਡਾਰੀ ਹਨ।
ਗਾਂਗੁਲੀ ਨੇ ਕਿਹਾ ਕਿ ਵਿਰਾਟ ਕੋਹਲੀ, ਰਹਾਣੇ, ਚੇਤੇਸ਼ਵਰ ਪੁਜਾਰਾ ਅਤੇ ਮੁਰਲੀ ਵਿਜੇ ਪਹਿਲਾਂ ਵੀ ਦੱਖਣੀ ਅਫਰੀਕਾ ਖਿਲਾਫ ਖੇਡ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਉਹ ਬਿਹਤਰ ਖਿਡਾਰੀ ਦੇ ਰੂਪ ‘ਚ ਦੱਖਣੀ ਅਫਰੀਕਾ ਜਾ ਰਹੇ ਹਨ। ਸਾਬਕਾ ਕਪਤਾਨ ਵਰਤਮਾਨ ਭਾਰਤੀ ਗੇਂਦਬਾਜ਼ ਤੋਂ ਬਹੁਤ ਪ੍ਰਭਾਵਿਤ ਹਨ,ਪਰ ਉਹ ਉਨ੍ਹਾਂ ਨੂੰ ਵਿਦੇਸ਼ ਧਰਤੀ ‘ਤੇ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਚਾਹੁੰਦੇ ਹਨ।