ਅਹਿਮਦਾਬਾਦ, 2 ਮਈ
ਗੁਜਰਾਤ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਦੇ ‘ਅਪਰੇਸ਼ਨ ਕਾਵੇਰੀ’ ਤਹਿਤ ਹਿੰਸਾ ਪ੍ਰਭਾਵਿਤ ਅਫਰੀਕੀ ਦੇਸ਼ ਸੂਡਾਨ ਤੋਂ ਕੱਢੇ 208 ਗੁਜਰਾਤੀਆਂ ਸਣੇ 231 ਭਾਰਤੀ ਅੱਜ ਇਥੇ ਹਵਾਈ ਅੱਡੇ ‘ਤੇ ਪੁੱਜੇ। ਵਿਸ਼ੇਸ਼ ਉਡਾਣ ਰਾਹੀਂ ਸਾਊਦੀ ਅਰਬ ਦੇ ਜੇਦਾਹ ਤੋਂ ਇੱਥੇ ਪਹੁੰਚਣ ‘ਤੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਨ੍ਹਾਂ ਭਾਰਤੀਆਂ ਦਾ ਸਵਾਗਤ ਕੀਤਾ ਗਿਆ। ਇਨ੍ਹਾਂ 231 ਭਾਰਤੀਆਂ ਵਿੱਚ 208 ਗੁਜਰਾਤ ਵਾਸੀ, 13 ਪੰਜਾਬ ਦੇ ਅਤੇ 10 ਰਾਜਸਥਾਨ ਦੇ ਰਹਿਣ ਵਾਲੇ ਹਨ।