ਮੁੰਬਈ:ਸਾਲ 1990 ਦੀ ਸੁਪਰਹਿੱਟ ਫਿਲਮ ‘ਆਸ਼ਿਕੀ’ ਦੇ ਅਦਾਕਾਰ ਰਾਹੁਲ ਰੌਏ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪਰਿਵਾਰਕ ਸੂਤਰ ਅਨੁਸਾਰ ਅਦਾਕਾਰ ਹਸਪਤਾਲ ਵਿੱਚ ਇਲਾਜ ਅਧੀਨ ਹੈ। ਕੁਝ ਦਿਨ ਪਹਿਲਾਂ ਕਾਰਗਿਲ ਵਿੱਚ ਸ਼ੂਟਿੰਗ ਕਰ ਰਹੇ 52 ਵਰ੍ਹਿਆਂ ਦੇ ਅਦਾਕਾਰ ਨੂੰ ਦੋ ਦਿਨ ਪਹਿਲਾਂ ਨਾਨਾਵਤੀ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਾਇਆ ਗਿਆ। ਪਰਿਵਾਰਕ ਸੂਤਰ ਅਨੁਸਾਰ, ‘‘ਦੋ ਦਿਨ ਪਹਿਲਾਂ ਕਾਰਗਿਲ ਤੋਂ ਪਰਤਣ ਉਪਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਉਸ ਨੂੰ ਦਿਮਾਗ ਦੀ ਨਾੜੀ ਫਟਣ ਕਾਰਨ ਦਾਖ਼ਲ ਕਰਾਇਆ ਗਿਆ ਹੈ। ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਸਿਹਤਯਾਬ ਹੋ ਰਿਹਾ ਹੈ।