ਮੁੰਬਈ, 7 ਦਸੰਬਰ
ਉਘੇ ਅਭਿਨੇਤਾ ਰਵੀ ਪਟਵਰਧਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੇ ਵੱਡੇ ਪੁੱਤਰ ਨਿਰੰਜਣ ਪਟਵਰਧਨ ਨੇ ਇਹ ਜਾਣਕਾਰੀ ਦਿੱਤੀ। ਮਰਾਠੀ ਸ਼ੋਅ ‘ਆਗਾਬਾਈ ਸਾਸੂਬਾਈ’ ਤੋਂ ਮਸ਼ਹੂਰ ਹੋਏ ਪਟਵਰਧਨ ਨੇ 80 ਦੇ ਦਹਾਕੇ ’ਚ ‘ਤੇਜ਼ਾਬ’ ਅਤੇ ‘ਅੰਕੁਸ਼’ ਵਰਗੀਆਂ ਹਿੰਦੀ ਫਿਲਮਾਂ ’ਚ ਵੀ ਕੰਮ ਕੀਤਾ ਸੀ। ਮਨੋਰੰਜਨ ਦੀ ਦੁਨੀਆਂ ’ਚ ਉਨ੍ਹਾਂ ਦਾ ਚਾਰ ਦਹਾਕੇ ਲੰਮਾ ਕਰੀਅਰ ਹੈ। ਸਾਹ ਲੈਣ ’ਚ ਤਕਲੀਫ ਹੋਣ ਮਗਰੋਂ ਉਨ੍ਹਾਂ ਨੂੰ ਠਾਣੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ 200 ਦੇ ਕਰੀਬ ਫਿਲਮਾਂ ’ਚ ਕੰਮ ਕੀਤਾ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਰਵੀ ਪਟਵਰਧਨ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇੱਕ ਸੱਚੇ ਕਲਾਕਾਰ ਸਨ ਜਿਨ੍ਹਾਂ 84 ਸਾਲ ਦੀ ਉਮਰ ਤੱਕ ਵੀ ਕੰਮ ਕਰਨਾ ਜਾਰੀ ਰੱਖਿਆ।