ਮੁੰਬਈ, 23 ਅਪਰੈਲ

ਗੁਜਰਾਤੀ ਤੇ ਹਿੰਦੀ ਫਿਲਮਾਂ ਦੇ ਅਦਾਕਾਰ ਅਮਿਤ ਮਿਸਤਰੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ‘ਸ਼ੋਰ ਇਨ ਦ ਸਿਟੀ’, ‘ਬੇਅ ਯਾਰ’ ਤੇ ਐਮੇਜ਼ੋਨ ਪ੍ਰਾਈਮ ਵੀਡੀਓ ਸੀਰੀਜ਼ ‘ਬੰਦਿਸ਼ ਬੈਂਡਿਟਸ’ ਕਾਰਨ ਚਰਚਿਤ ਸੀ। ਉਸ ਦੇ ਮੈਨੇਜਰ ਮਹਾਰਿਸ਼ੀ ਦੇਸਾਈ ਨੇ ਦੱਸਿਆ ਕਿ 47 ਸਾਲਾ ਅਦਾਕਾਰ ਦੀ ਅੱਜ ਅੰਧੇਰੀ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉਸ ਨੇ ਸਵੇਰ ਦਾ ਖਾਣਾ ਖਾਣ ਤੋਂ ਪਹਿਲਾਂ ਕਸਰਤ ਵੀ ਕੀਤੀ ਸੀ। ਉਸ ਨੂੰ ਸਿਹਤ ਸਬੰਧੀ ਕੋਈ ਵੀ ਸਮੱਸਿਆ ਨਹੀਂ ਸੀ।