ਮੁੰਬਈ, 31 ਅਕਤੂਬਰ

ਅਭਿਨੇਤਰੀ ਕਾਜਲ ਅਗਰਵਾਲ ਨੇ ਕਾਰੋਬਾਰੀ ਗੌਤਮ ਕਿਚਲੂ ਨਾਲ ਵਿਆਹ ਕਰਵਾ ਲਿਆ। ਜੋੜੇ ਨੇ ਸ਼ੁੱਕਰਵਾਰ ਨੂੰ ਵਿਆਹ ਕਰਵਾ ਲਿਆ ਅਤੇ ਇਸ ਦੌਰਾਨ ਪਰਿਵਾਰਕ ਮੈਂਬਰ ਅਤੇ ਦੋਸਤ ਮੌਜੂਦ ਸਨ। ਕਾਜਲ ਨੇ ਲਾਲ ਲਹਿੰਗਾ ਪਾਇਆ ਹੋਇਆ ਸੀ ਅਤੇ ਕਿਚਲੂ ਨੇ ਸਲੇਟੀ ਸ਼ੇਰਵਾਨੀ ਪਾਈ ਹੋਈ ਸੀ। ਵਿਆਹ ਤੋਂ ਕੁਝ ਘੰਟੇ ਪਹਿਲਾਂ ਕਾਜਲ ਅਗਰਵਾਲ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ,’ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ‘। ਇਸ ਤਸਵੀਰ ਵਿਚ ਉਸ ਨੇ ਰਵਾਇਤੀ ਗਹਿਣੇ ਅਤੇ ਗਜਰਾ ਪਾਇਆ ਹੋਇਆ ਸੀ। ਕਾਜਲ ਨੇ ‘ਸਿੰਘਮ’, ‘ਮਗਧੀਰਾ’, ‘ਸਪੈਸ਼ਲ 26’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।