ਮੁੰਬਈ, 27 ਜਨਵਰੀ
ਵਿਦੇਸ਼ੀ ਨਿਵੇਸ਼ਕਾਂ ਵੱਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਅਤੇ ਬੈਂਕ ਅਤੇ ਵਿੱਤੀ ਸ਼ੇਅਰਾਂ ਵਿੱਚ ਭਾਰੀ ਵਿਕਰੀ ਜਾਰੀ ਰੱਖਣ ਕਾਰਨ ਅੱਜ ਬੀਐੱਸਈ ਦਾ ਸੈਂਸੈਕਸ 874 ਅੰਕ ਡਿੱਗ ਗਿਆ। ਬੀਐੱਸਈ ਦਾ ਤੀਹ ਸ਼ੇਅਰਾਂ ਵਾਲਾ ਬੈਂਚਮਾਰਕ ਇੰਡੈਕਸ ਸੈਂਸੈਕਸ 874.16 ਅੰਕ ਭਾਵ 1.45 ਫੀਸਦੀ ਦੀ ਗਿਰਾਵਟ ਨਾਲ 59,330.90 ਅੰਕਾਂ ‘ਤੇ ਬੰਦ ਹੋਇਆ। ਇਹ 21 ਅਕਤੂਬਰ ਤੋਂ ਬਾਅਦ ਸੈਂਸੈਕਸ ਦਾ ਸਭ ਤੋਂ ਹੇਠਲਾ ਪੱਧਰ ਹੈ। ਕਾਰੋਬਾਰ ਦੌਰਾਨ ਸੈਂਸੈਕਸ 1,230.36 ਅੰਕ ਡਿੱਗ ਕੇ 58,974.70 ਅੰਕ ‘ਤੇ ਆ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 287.60 ਅੰਕ ਭਾਵ 1.61 ਫੀਸਦੀ ਡਿੱਗ ਕੇ 17,604.35 ਅੰਕਾਂ ‘ਤੇ ਆ ਗਿਆ, ਜੋ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ।