ਨਵੀਂ ਦਿੱਲੀ:ਅਡਾਨੀ ਗਰੁੱਪ ਦੇ ਸਾਰੇ ਸ਼ੇਅਰਾਂ ਵਿਚ ਅੱਜ ਗਿਰਾਵਟ ਦਰਜ ਕੀਤੀ ਗਈ। ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਸ਼ੇਅਰ ਅੱਜ ਸੱਤ ਪ੍ਰਤੀਸ਼ਤ ਤੱਕ ਡਿੱਗ ਗਏ। ਰਿਪੋਰਟਾਂ ਮੁਤਾਬਕ ਅਡਾਨੀ ਗਰੁੱਪ ਨੇ ਅਮਰੀਕੀ ਨਿਵੇਸ਼ਕਾਂ ਅੱਗੇ ਹਿੰਡਨਬਰਗ ਰਿਪੋਰਟ ਨਾਲ ਸਬੰਧਤ ਕੁਝ ਦਸਤਾਵੇਜ਼ ਰੱਖੇ ਹਨ ਜਿਨ੍ਹਾਂ ਨੂੰ ਅਮਰੀਕੀ ਅਥਾਰਿਟੀ ਘੋਖ ਰਹੀ ਹੈ। ਇਸ ਕਾਰਨ ਵਿਆਪਕ ਬਾਜ਼ਾਰ ਵਿਚ ਗਰੁੱਪ ਪ੍ਰਤੀ ਕਮਜ਼ੋਰ ਰੁਝਾਨ ਹੈ। ਹਿੰਡਨਬਰਗ ਰਿਪੋਰਟ ਵਿਚ ਅਡਾਨੀ ਸਮੂਹ ਉਤੇ ਸਟਾਕ ਵਿਚ ਹੇਰ-ਫੇਰ ਦੇ ਦੋਸ਼ ਲਾਏ ਗਏ ਸਨ। ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ ਅੱਜ 6.38 ਪ੍ਰਤੀਸ਼ਤ, ਅਡਾਨੀ ਪਾਵਰ ਦੇ 5.61 ਪ੍ਰਤੀਸ਼ਤ ਤੇ ਅੰਬੂਜਾ ਸੀਮਿੰਟ ਦੇ 4.19 ਪ੍ਰਤੀਸ਼ਤ ਤੱਕ ਡਿੱਗ ਗਏ। ਅਡਾਨੀ ਪੋਰਟਸ, ਐੱਨਡੀਟੀਵੀ, ਏਸੀਸੀ ਤੇ ਬਾਕੀ ਕੰਪਨੀਆਂ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਦਾ ਇਕ ਹੋਰ ਕਾਰਨ ਗਰੁੱਪ ’ਤੇ ਅਮਰੀਕਾ ਵਿਚ ਰੈਗੂਲੇਟਰੀ ਜਾਂਚ ਬੈਠਣਾ ਹੈ। ਬਰੁੱਕਲਿਨ ਦੇ ਅਟਾਰਨੀ ਦਫ਼ਤਰ ਨੇ ਅਡਾਨੀ ਗਰੁੱਪ ’ਚ ਨਿਵੇਸ਼ ਕਰਨ ਵਾਲੀਆਂ ਅਮਰੀਕੀ ਇਕਾਈਆਂ ਨੂੰ ਹਿੰਡਨਬਰਗ ਰਿਪੋਰਟ ਨਾਲ ਸਬੰਧਤ ਸਵਾਲ-ਜਵਾਬ ਭੇਜੇ ਹਨ।