ਮੁੰਬਈ, 21 ਅਪਰੈਲ

ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਆਗੂ ਅਜੀਤ ਪਵਾਰ ਦੇ ਅੱਜ ਆਪਣੀ ਪਾਰਟੀ ਦੀ ਮੁੰਬਈ ਇਕਾਈ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਕਾਰਨ ਸਿਆਸੀ ਹਲਕਿਆਂ ਵਿੱਚ ਹੈਰਾਨੀ ਪਾਈ ਜਾ ਰਹੀ ਹੈ। ਇਸ ਨਾਲ ਉਨ੍ਹਾਂ ਦੇ ਅਗਲੇ ਸਿਆਸੀ ਕਦਮ ਸਬੰਧੀ ਚਰਚਾਵਾਂ ਨੂੰ ਵੀ ਬਲ ਮਿਲਿਆ ਹੈ। ਹਾਲਾਂਕਿ, ਪੁਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੀਤ ਪਵਾਰ ਨੇ ਕਿਹਾ ਕਿ ਉਹ ਮੁੰਬਈ ਵਿੱਚ ਐੱਨਸੀਪੀ ਦੀ ਕਨਵੈਨਸ਼ਨ ਵਿੱਚ ਇਸ ਲਈ ਸ਼ਾਮਲ ਨਹੀਂ ਸਕੇ ਕਿਉਂਕਿ ਇਸੇ ਦੌਰਾਨ ਇੱਥੇ ਕੁੱਝ ਹੋਰ ਪ੍ਰੋਗਰਾਮਾਂ ਵਿੱਚ ਰੁਝੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਕੁੱਝ ਨਹੀਂ ਸਮਝਿਆ ਜਾਣਾ ਚਾਹੀਦਾ। ਇਸੇ ਦੌਰਾਨ ਭਾਜਪਾ ਨੇ ਕਿਹਾ ਕਿ ਮਹਾ ਵਿਕਾਸ ਅਗਾੜੀ ਆਗੂ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਭਰਸੋਸੇਯੋਗਤਾਤੇ ਸਵਾਲ ਉਠਾ ਰਹੇ ਹਨ।