ਨਵੀਂ ਦਿੱਲੀ, 23 ਦਸੰਬਰ

ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ‘ਬੂਸਟਰ’ ਖੁਰਾਕ ਵਜੋਂ ਵਰਤਣ ਲਈ ਭਾਰਤ ਬਾਇਓਟੈੱਕ ਦੀ ‘ਇੰਟਰਾਨੇਜ਼ਲ ਕੋਵਿਡ’ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹੀ ਵੈਕਸੀਨ ਦੁਨੀਆ ਦੀ ਪਹਿਲੀ ਹੈ। ਇਹ ਵੈਕਸੀਨ ਅਗਲੇ ਸ਼ੁੱਕਰਵਾਰ ਸ਼ਾਮ ਨੂੰ ‘ਕੋਵਿਨ’ ‘ਤੇ ਜਾਰੀ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵੈਕਸੀਨ ਨਿੱਜੀ ਕੇਂਦਰਾਂ ‘ਤੇ ਮਾਮੂਲੀ ਕੀਮਤ ‘ਤੇ ਉਪਲਬੱਧ ਹੋਵੇਗਾ।