ਮੁੰਬਈ — ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਦੀ ਗੱਲ ਕਰ ਰਹੇ ਹਾਂ। ਇਸ ਫਿਲਮ ‘ਚ ਅਹਿਮ ਭੂਮਿਕਾ ‘ਚ ਅਮਿਤਾਭ ਬੱਚਨ, ਆਲੀਆ ਭੱਟ ਅਤੇ ਰਣਬੀਰ ਕਪੂਰ ਹਨ। ਤੁਹਾਨੂੰ ਦੱਸ ਦੇਈਏ ਅਗਲੇ ਮਹੀਨੇ ਫਿਲਮ ਦੀ ਸ਼ੂਟਿੰਗ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਜੀ ਹਾਂ, ਇਸ ਗੱਲ ਬਾਰੇ ਖੁਦ ਬਿੱਗ ਬੀ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਅਮਿਤਾਭ, ਅਯਾਨ ਤੇ ਰਣਬੀਰ ਨਾਲ ਗੱਲਬਾਤ ਕਰ ਰਹੇ ਹਨ। ਦੋਵੇਂ ਹੀ ਬਿੱਗ ਬੀ ਦੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਹੇ ਹਨ। ਇਸ ਤੋਂ ਇਲਾਵਾ ਫਿਲਮ ‘ਚ ਟੀ. ਵੀ. ਅਦਾਕਾਰਾ ਮੌਨੀ ਰਾਏ ਵੀ ਅਦਾਕਾਰੀ ਦੇ ਜਲਵੇ ਬਿਖੇਰਦੀ ਦਿਖਾਈ ਦੇਵੇਗੀ। ਜਾਣਕਾਰੀ ਮੁਤਾਬਕ ‘ਬ੍ਰਹਮਾਸਤਰ’ ਇਕ ਨਹੀਂ, ਬਲਕਿ 3 ਭਾਗਾਂ ‘ਚ ਰਿਲੀਜ਼ ਹੋਵੇਗੀ ਅਤੇ ਸੀਰੀਜ਼ ਦਾ ਪਹਿਲਾ ਭਾਗ 15 ਅਗਸਤ, 2019 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤਾ ਜਾਵੇਗਾ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਹ ਫਿਲਮ ਪ੍ਰੋਡਿਊਸ ਕੀਤੀ ਜਾ ਰਹੀ ਹੈ।