ਅੰਮ੍ਰਿਤਸਰ, 2 ਅਪਰੈਲ : ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕੱਲ੍ਹ ਉਨ੍ਹਾਂ ਦੇ ਕੋਰੋਨਾ ਪੋਜ਼ਟਿਵ ਹੋਣ ਦੀ ਪੁਸ਼ਟੀ ਹੋਈ ਸੀ ਤੇ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਚੱਲ ਰਿਹਾ ਹੈ। ਰਾਤ ਉਨ੍ਹਾਂ ਨੇ ਦਮ ਦੋੜ ਦਿੱਤਾ ਹੈ। ਹੁਣ ਪੰਜਾਬ ਵਿਚ ਮੌਤਾਂ ਦੀ ਗਿਣਤੀ 5 ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਉਹ ਕੁੱਝ ਦਿਨ ਪਹਿਲਾਂ ਇੰਗਲੈਂਡ ਦੀ ਯਾਤਰਾ ਕੀਤੀ ਸੀ। ਖਾਲਸਾ ਨੇ ਇੰਗਲੈਂਡ ਤੋਂ ਪਰਤਣ ਪਿੱਛੋਂ ਚੰਡੀਗੜ੍ਹ ਦੇ ਕੁਝ ਘਰਾਂ ਵਿਚ ਵੀ ਕੀਰਤਨ ਕੀਤਾ ਸੀ। ਪਦਮਸ਼੍ਰੀ ਨਿਰਮਲ ਸਿੰਘ ਖ਼ਾਲਸਾ ਦੀ ਰਿਪੋਰਟ ਪਾਜੀਟਿਵ ਆਈ ਸੀ । ਕੋਰੋਨਾ ਦੇ ਲੱਛਣ 2 ਦਿਨ ਪਹਿਲਾਂ ਖ਼ਾਲਸਾ ‘ਚ ਪਾਏ ਗਏ ਸਨ। ਉਨ੍ਹਾਂ ਨੇ ਖ਼ੁਦ ਹੀ ਵਿਭਾਗ ਨੂੰ ਜਾਣੂ ਕਰਵਾਇਆ ਸੀ।

ਕੋਰੋਨਾ ਵਾਇਰਸ ਦੇ ਲੱਛਣਾਂ ਦਾ ਪਤਾ ਲੱਗਦੇ ਸਾਰ ਹੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਪਣੇ ਆਪ ਨੂੰ ਦਾਖਲ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 46 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਵਿਚ 5 ਮਰੀਜ਼ਾ ਦੀ ਮੌਤ ਅਤੇ ਇੱਕ ਠੀਕ ਹੋ ਗਿਆ ਹੈ।