ਲਖਨਊ, ‘ਪਾਪਾ ਦੀ ਪਰੀ’ ਹਨੀਪ੍ਰੀਤ ਇੰਸਾਂ ਦੀ ਭਾਲ ਲਈ ਨੇਪਾਲ ਸਰਹੱਦ ਨਾਲ ਲਗਦੇ ਪੁਲੀਸ ਸਟੇਸ਼ਨਾਂ ’ਚ ਉਸ ਦੀਆਂ ਤਸਵੀਰਾਂ ਚਿਪਕਾਈਆਂ ਗਈਆਂ ਹਨ ਤਾਂ ਜੋ ਉਹ ਗੁਆਂਢੀ ਮੁਲਕ ’ਚ ਨਾ ਭੱਜ ਸਕੇ। ਕਪਿਲਵਸਤੂ, ਮੋਹਾਨਾ, ਸ਼ੋਹਰਾਤਗੜ੍ਹ ਅਤੇ ਦੇਬਰੂਆ ਪੁਲੀਸ ਸਟੇਸ਼ਨਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।