ਮੁੰਬਈ — ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਪਦਮਾਵਤੀ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਇਸ ਫਿਲਮ ‘ਚ ਲੀਡ ਅਭਿਨੇਤਾ ਦੇ ਤੌਰ ‘ਤੇ ਦਿਖਾਈ ਦੇਣ ਵਾਲੇ ਅਭਿਨੇਤਾ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਸਨਮਾਨ ਵਾਲੀ ਗੱਲ ਹੈ।
ਸ਼ਾਹਿਦ ਨੇ ਮੰਗਲਵਾਰ ਸਵੇਰੇ ਆਪਣੇ ਫੈਨਜ਼ ਨਾਲ ਟਵਿਟਰ ‘ਤੇ ਗੱਲਬਾਤ ਕੀਤੀ। ਜਿੱਥੇ ਇਕ ਫੈਨ ਦੇ ਪੁੱਛੇ ਜਾਣ ‘ਤੇ ਭੰਸਾਲੀ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਪੁੱਛਿਆ ਤਾਂ ਇਸ ਸਵਾਲ ਦੇ ਜਵਾਬ ਦੇ ‘ਚ ਸ਼ਾਹਿਦ ਨੇ ਕਿਹਾ, ”ਇਹ ਖੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ”। ਤੁਹਾਨੂੰ ਦੱਸ ਦੇਈਏ ਸ਼ਾਹਿਦ ਇਸ ਫਿਲਮ ‘ਚ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਪਤੀ ਰਾਜਾ ਰਾਵਲ ਰਤਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਇਕ ਪ੍ਰਸ਼ੰਸਕ ਦੇ ਪੁੱਛੇ ਜਾਣ ‘ਤੇ ਇਸ ਕਿਰਦਾਰ ‘ਚ ਉਨ੍ਹਾਂ ਨੂੰ ਕੀ ਵਧੀਆ ਲੱਗਾ ਤਾਂ ਉਨ੍ਹਾਂ ਕਿਹਾ, ”ਸਾਹਸੀ ਅਤੇ ਮਹਿਲਾਵਾਂ ਦਾ ਆਦਰ ਕਰਨ ਵਾਲਾ”। ਇਸ ਤੋਂ ਇਲਾਵਾ ‘ਪਦਮਾਵਤੀ’ ‘ਚ ਰਣਬੀਰ ਸਿੰਘ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ। ਇਹ ਫਿਲਮ 1 ਦਸੰਬਰ 2017 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।