ਸੂਰਤ: ਗੁਜਰਾਤ ਦੇ ਸੂਰਤ ਸ਼ਹਿਰ ‘ਚ ਮੰਗਲਵਾਰ ਨੂੰ ਗਹਿਣੇ ਬਣਾਉਣ ਵਾਲੀ ਇਕਾਈ ‘ਚ ਅੱਗ ਲੱਗਣ ਕਾਰਨ 14 ਮਜ਼ਦੂਰ ਝੁਲਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੂਰਤ ਨਗਰ ਨਿਗਮ ਦੇ ਮੁੱਖ ਫਾਇਰ ਅਫਸਰ ਇੰਚਾਰਜ ਬਸੰਤ ਪਾਰੀਕ ਨੇ ਦੱਸਿਆ ਕਿ ਗਹਿਣੇ ਬਣਾਉਣ ਲਈ ਸੋਨਾ ਪਿਘਲਣ ਲਈ ਵਰਤੀ ਜਾਂਦੀ ਗੈਸ ਪਾਈਪਲਾਈਨ ਵਿੱਚ ਲੀਕ ਹੋਣ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ।
ਕਟਾਰਗਾਮ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗਹਿਣਾ ਬਣਾਉਣ ਵਾਲੀ ਕੰਪਨੀ ‘ਆਰਵੀ ਔਰਨਾਮੈਂਟਸ’ ‘ਚ ਅੱਗ ਲੱਗਣ ਕਾਰਨ 14 ਕਰਮਚਾਰੀ ਝੁਲਸ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ। ਇਕ ਹੋਰ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਛੇ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਗ ਹੋਰ ਥਾਵਾਂ ’ਤੇ ਫੈਲਣ ਤੋਂ ਪਹਿਲਾਂ ਹੀ ਬੁਝ ਗਈ।