ਕਿਹਾ, ਮਿਸ਼ਨ 13 ਦੀ ਪ੍ਰਾਪਤ ਸਭ ਦਾ ਟੀਚਾ
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਲਏ ਸੁਝਾਅ
ਚੰਡੀਗੜ•, 15 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇੱਥੇ ਕਾਂਗਰਸ ਭਵਨ ਵਿਚ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਸੂਬਾਈ ਆਗੂਆਂ ਨਾਲ ਬੈਠਕ ਕਰਕੇ ਉਨ•ਾਂ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਚਰਚਾ ਕੀਤੀ ਅਤੇ ਉਨ•ਾਂ ਤੋਂ ਸੁਝਾਅ ਵੀ ਪ੍ਰਾਪਤ ਕੀਤੇ।
ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਿਸ ਮਿਸ਼ਨ 13 ਦਾ ਸੰਕਲਪ ਅਸੀਂ ਕਿਲਿਆਂ ਵਾਲੀ ਵਿਚ 7 ਅਕਤੂਬਰ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਕੀਤੀ ਰੈਲੀ ਵਿਚ ਲਿਆ ਸੀ ਉਸ ਟੀਚੇ ਦੀ ਪ੍ਰਾਪਤੀ ਲਈ ਪਾਰਟੀ ਪੂਰੀ ਤਾਕਤ ਲਗਾ ਦੇਵੇ। ਉਨ•ਾਂ ਨੇ ਕਿਹਾ ਕਿ ਚੋਣ ਤਿਆਰੀਆਂ ਪੂਰੀ ਸਿੱਦਤ ਨਾਲ ਆਰੰਭ ਦਿੱਤੀਆਂ ਜਾਣ ਕਿਉਂਕਿ ਇਹ ਚੋਣਾਂ ਬਹੁਤ ਹੀ ਮਹੱਤਵਪੂਰਨ ਹਨ।
ਸ੍ਰੀ ਜਾਖੜ ਨੇ ਆਖਿਆ ਕਿ ਦੇਸ਼ ਭਰ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਲੋਕਾਂ ਵਿਚ ਭਾਰੀ ਗੁੱਸਾ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਗਲਤੀ ਨੀਤੀਆਂ ਕਾਰਨ ਕਿਸਾਨ, ਮਜਦੂਰ, ਵਪਾਰੀ, ਟਰਾਂਸਪੋਟਰ ਹਰ ਵਰਗ ਦੁੱਖੀ ਹੈ। ਉਨ•ਾਂ ਨੇ ਕਿਹਾ ਕਿ ਦੋਸ਼ਪੂਰਣ ਤਰੀਕੇ ਨਾਲ ਜੀਐਸਟੀ ਲਾਗੂ ਕੀਤਾ ਗਿਆ ਜਦ ਕਿ ਖੇਤੀ ਵਸਤਾਂ ਤੇ ਵੀ ਜੀ.ਐਸ.ਟੀ. ਲਗਾ ਕੇ ਕਿਸਾਨੀ ਤੇ ਬੋਝ ਪਾਇਆ ਗਿਆ। ਉਨ•ਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਕ ਪਾਸੇ ਫਸਲਾਂ ਦੇ ਪੂਰੇ ਭਾਅ ਨਹੀਂ ਦਿੱਤੇ ਜਾ ਰਹੇ ਅਤੇ ਦੂਜੇ ਪਾਸੇ ਉਪਭੋਗਤਾਵਾਂ ਨੂੰ ਵਸਤਾਂ ਮਹਿੰਗੀਆਂ ਮਿਲ ਰਹੀਆਂ ਹਨ। ਉਨ•ਾਂ ਨੇ ਕਿਹਾ ਕਿ ਦੇਸ਼ ਦੇ ਲੋਕ ਕੇਂਦਰ ਵਿਚ ਬਦਲਾਅ ਚਾਹੁੰਦੇ ਹਨ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨੇ ਪਾਰਟੀ ਦੇ ਵੱਖ ਵੱਖ ਯੁਨਿਟਾਂ ਦੇ ਆਗੂਆਂ ਤੋਂ ਲੋਕ ਸਭਾ ਚੋਣ ਤਿਆਰੀਆਂ ਸਬੰਧੀ ਸੁਝਾਅ ਲਏ ਤਾਂ ਕਿ ਉਸੇ ਅਨੁਸਾਰ ਯੋਜਨਾਬੰਦੀ ਕਰਕੇ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਅਸਾਨੀ ਨਾਲ ਜਿੱਤ ਸਕੇ।
ਬੈਠਕ ਵਿਚ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ੍ਰੀ ਅਮਨਪ੍ਰੀਤ ਸਿੰਘ ਲਾਲੀ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ, ਪੰਜਾਬ ਕਾਂਗਰਸ ਸੇਵਾ ਦਲ ਪ੍ਰਧਾਨ ਸ੍ਰੀ ਨਿਰਮਲ ਸਿੰਘ ਕਾਲਰਾ, ਆਈ.ਐਨ.ਟੀ.ਯੁ.ਸੀ. ਆਗੂ ਡਾ: ਸੁਭਾਸ਼ ਸ਼ਰਮਾ, ਐਸ.ਸੀ. ਮੋਰਚਾ ਦੇ ਆਗੂ ਡਾ: ਰਾਜ ਕੁਮਾਬ ਚੱਬੇਵਾਲ, ਓਬੀਸੀ ਮੋਰਚਾ ਦੇ ਆਗੂ ਸ੍ਰੀ ਗੁਰਿੰਦਰਪਾਲ ਸਿੰਘ ਬਿੱਲਾ, ਕਿਸਾਨ ਅਤੇ ਖੇਤ ਮਜਦੂਰ ਮੋਰਚਾ ਦੇ ਆਗੂ ਸ: ਇੰਦਰ ਜੀਤ ਸਿੰਘ ਜ਼ੀਰਾ, ਘੱਟ ਗਿਣਤੀ ਸ਼ੈਲ ਦੇ ਆਗੂ ਦਿਲਬਰ ਖਾਨ ਵੀ ਹਾਜਰ ਸਨ।