ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੱਤਰ ਸੁਖਬੀਰ ਸਿੰਘ ਬਾਦਲ ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਦੇ ਕਰਤਾ-ਧਰਤਾ ਦੀ ਭੂਮਿਕਾ ਨਿਭਾ ਰਹੇ ਹਨ। ਪਰ ਹੁਣ ਬਾਦਲ ਜੋੜੀ ਹੁਣ ਸਭ ਤੋਂ ਬੁਰੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਸਾਹਮਣੇ ਆ ਕੇ ਉਨ੍ਹਾਂ ਦੇ ਖ਼ਿਲਾਫ਼ ਆਪਣੀ ਅਸਹਿਮਤੀ ਪ੍ਰਗਟ ਕਰ ਰਹੇ ਹਨ।
ਅਸੰਤੋਖ ਦਾ ਗੁੱਸਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲਾਂ ਸਰਕਾਰ ਵੇਲੇ ਹੀ ਦਿਖਣਾ ਸ਼ੁਰੂ ਹੋਇਆ ਸੀ, ਹੁਣ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਇਆ। ਪਰ ਹੁਣ ਬਾਦਲ ਜੋੜੀ ਲਈ ਇੱਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਟਕਸਾਲੀ ਅਕਾਲੀ, ਜਿਨ੍ਹਾਂ ਨੂੰ ਲੰਬੇ ਸਮੇੋਂ ਤੋਂ ਅਣਡਿੱਠ ਕੀਤਾ ਗਿਆ ਹੈ, ਹੁਣ ਅੱਗੇ ਆ ਕੇ ਖੇਡ ਰਹੇ ਹਨ। ਟਕਸਾਲੀ ਅਕਾਲੀ ਬਾਬਿਆਂ ਤੇ ਪਾਰਟੀ ਲੀਡਰਸ਼ਿਪ ਵਿਚਾਲੇ ਪਾੜੇ ਦਾ ਸਾਰਾ ਦੋਸ਼ ਸੁਖਬੀਰ ਬਾਦਲ ‘ਤੇ ਲਗਾਇਆ ਜਾ ਰਿਹਾ ਹੈ।
ਇੱਕ ਪੁਰਾਣੇ ਪਾਰਟੀ ਆਗੂ ਆਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਦੇ ਫ਼ੈਸਲਿਆ ਕਰਕੇ ਹੀ ਪਾਰਟੀ ਬਾਕੀ ਪੁਰਾਣੇ ਨੇਤਾਵਾਂ ਤੋਂ ਦੂਰ ਹੋ ਗਈ ਹੈ ਤੇ ਇਸਦਾ ਪੰਥਕ ਅਕਸ ਵੀ ਹੁਣ ਧੁੰਦਲਾ ਪੈ ਗਿਆ।
ਇੱਕ ਵੱਡੇ ਅਕਾਲੀ ਨੇਤਾ ਨੇ ਨਾਮ ਨਾ ਲਿਖਣ ਦੀ ਸ਼ਰਤ ‘ਤੇ ਕਿਹਾ “ਪਾਰਟੀ ਨੇ ਆਪਣੇ ਪੰਥਕ ਵੋਟ ਬੈਂਕ ਨੂੰ ਖਤਮ ਕਰ ਦਿੱਤਾ ਦਿੱਤਾ ਜੋ ਕਿ ਹਰ ਚੰਗੇ-ਬੁਰੇ ਹਾਲਾਤਾਂ ਵਿੱਚ ਪਾਰਟੀ ਨਾਲ ਮੋਢਾ ਜੋੜ ਖੜ੍ਹਾ ਹੁੰਦਾ ਸੀ। ਹੁਣ ਅਸੀਂ ਆਪਣੀ ਪਾਰਟੀ ਨੂੰ ਪੰਥਕ ਛੱਡਕੇ ਪੰਜਾਬੀ ਪਾਰਟੀ ਦੇ ਤੌਰ ‘ਤੇ ਪੇਸ ਕਰਨਾ ਸ਼ੁਰੂ ਕਰ ਦਿੱਤਾ, ਇਸ ਕਰਕੇ ਪਾਰਟੀ ਬਰਬਾਦੀ ਦੀ ਰਾਹ ‘ਤੇ ਪੈ ਗਈ,।”