ਐੱਸ.ਏ.ਐੱਸ. ਨਗਰ 05 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਖੇਤਰੀ ਦਫ਼ਤਰ, ਫ਼ਰੀਦਕੋਟ ਵਿਖੇ ਤਾਇਨਾਤ ਸੀਨੀਅਰ ਸਹਾਇਕ ਸਰਬਜੀਤ ਸਿੰਘ ਵੱਲੋਂ ਛੁੱਟੀ ਵਾਲੇ ਦਿਨ ਆਪਣੇ ਕੁੱਝ ਸਾਥੀਆਂ ਨਾਲ ਖੇਤਰੀ ਦਫ਼ਤਰ ਦੀ ਇਮਾਰਤ ਦੇ ਅੰਦਰ ਸ਼ਰਾਬ, ਮੀਟ ਆਦਿ ਖਾਣ-ਪੀਣ ਲਈ ਵਰਤੋਂ ਕਰਨ ਅਤੇ ਖੇਤਰੀ ਦਫ਼ਤਰ, ਫਰੀਦਕੋਟ ਦੀ ਹੀ ਇੱਕ ਦਿਹਾੜੀਦਾਰ ਕਰਮਚਾਰਨ ਨੂੰ ਤੰਗ ਪ੍ਰੇਸ਼ਾਨ ਕਰਨ ਆਦਿ ਮਾਮਲੇ ਵਿੱਚ ਪ੍ਰਾਪਤ ਹੋਈ ਸ਼ਿਕਾਇਤ ਵਿੱਚ ਦਰਜ ਤੱਥਾਂ ਦੇ ਅਧਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ (ਸਜ਼ਾ ਅਤੇ ਅਪੀਲ) ਵਿਨਿਯਮ-1978 ਦੇ ਨਿਯਮ-16 ਅਧੀਨ ਤੁਰੰਤ ਬੋਰਡ ਦੀਆਂ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ|
ਉਨ੍ਹਾਂ ਅਗੇ ਦੱਸਿਆ ਕਿ ਮੁਅੱਤਲੀ ਦੇ ਸਮੇਂ ਦੌਰਾਨ ਸਬੰਧਤ ਕਰਮਚਾਰੀ ਦਾ ਹੈਡ ਕੁਆਰਟਰ ਮੁੱਖ ਦਫਤਰ ਐੱਸ.ਏ.ਐਂਸ ਨਗਰ (ਮੁਹਾਲੀ) ਹੋਵੇਗਾ|