ਜਲੰਧਰ: ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਜਲੰਧਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਜਦੋਂਕਿ ਉਸ ਤੋਂ ਪਹਿਲਾਂ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਂਦ ਰੇਲਵੇ ਜੰਕਸ਼ਨ ਤੋਂ ਸੋਨੀਪਤ ਤੱਕ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਸ ਦੇ ਨਾਲ ਭਾਰਤ ਹਾਈਡ੍ਰੋਜਨ-ਈਂਧਨ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਦੁਨੀਆਂ ਦਾ ਪੰਜਵਾਂ ਦੇਸ਼ ਬਣ ਗਿਆ ਹੈ।
ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚਦੇ ਹੀ, ਪ੍ਰਧਾਨ ਮੰਤਰੀ ਨੇ ਸਟੇਸ਼ਨ ਨੂੰ ਦੇਖਿਆ ਅਤੇ ਉੱਥੇ ਖੜੇ ਯਾਤਰੀਆਂ ਅਤੇ ਉਨ੍ਹਾਂ ਨੂੰ ਦੇਖਣ ਆਏ ਲੋਕਾਂ ਦਾ ਹੱਥ ਹਿਲਾ ਕੇ ਧਨਵਾਦ ਕੀਤਾ। ਜਲੰਧਰ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਭੰਗੜਾ ਨਾਚਾਂ ਨਾਲ ਸਵਾਗਤ ਕੀਤਾ ਗਿਆ। ਪੀਐਮ ਮੋਦੀ ਦੇ ਜਲੰਧਰ ਪਹੁੰਚਣ ਤੇ ਭੰਗੜਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਜਦੋਂ ਪੀਐਮ ਮੋਦੀ ਮੰਚ ਤੇ ਆਏ ਤਾਂ ਉਨ੍ਹਾਂ ਨੇ ਕਿਸਾਨਾਂ ਵਾਲੀ ਹਰੀ ਪੱਗ ਪਾਈ ਹੋਈ ਸੀ।
ਕਾਂਗਰਸ ਦੀ ਕੁਰਸੀ ਦਾ ਕਿੱਸਾ ਖਤਮ ਨਹੀਂ ਹੋ ਰਿਹਾ
ਪੀਐਮ ਨੇ ਕਿਹਾ ਕਿ ਕਾਂਗਰਸ ਦਾ ਆਪਣਾ ਹੀ ਰੋਣਾ-ਧੋਣਾ ਚੱਲ ਰਿਹਾ ਹੈ। ਇਨ੍ਹਾਂ ਦਾ ਤਾਂ ਕੁਰਸੀ ਦਾ ਕਿੱਸਾ ਹੀ ਖਤਮ ਨਹੀਂ ਹੋ ਰਿਹਾ ਹੈ। ਇਨ੍ਹਾਂ ਦੇ ਸਾਰੇ ਆਗੂ ਆਪਸ ਵਿੱਚ ਲੜ-ਝਗੜ ਰਹੇ ਹਨ। ਹਰ ਕੋਈ ਸਿੱਧਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਚਾਹੁੰਦਾ ਹੈ। ਪੰਜਾਬ ਵਿੱਚ, ਕਾਂਗਰਸ ਲੋਕਾਂ ਦੇ ਹਿੱਤਾਂ ਬਾਰੇ ਨਹੀਂ ਸੋਚ ਰਹੀ। ਉਹ ਇਸ ਗੱਲ ਤੋਂ ਚਿੰਤਤ ਹਨ ਕਿ ਕੁਰਸੀ ਕਿਸਨੂੰ ਮਿਲੇਗੀ। ਅਕਾਲੀ ਦਲ ਦਾ ਵੀ ਇਹੀ ਹਾਲ ਹੈ। ਉਨ੍ਹਾਂ ਦੀਆਂ ਆਪਣੀਆਂ ਉਲਝਣਾ ਖਤਮ ਨਹੀਂ ਹੋ ਰਹੀਆਂ।
ਪੰਜਾਬ ਨਾਲ ਕੋਈ ਵਿਤਕਰਾ ਨਹੀਂ – ਪੀਐਮ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਪਰ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤੀ ਰੇਲਵੇ ਗਰੀਬਾਂ ਅਤੇ ਮੱਧ ਵਰਗ ਲਈ ਆਵਾਜਾਈ ਦਾ ਇੱਕ ਸਾਧਨ ਹੈ। ਪਰ ਤੁਸੀਂ 2014 ਤੋਂ ਪਹਿਲਾਂ ਰੇਲਵੇ ਦੀ ਹਾਲਤ ਜਾਣਦੇ ਹੋ। ਕਾਂਗਰਸ ਸਰਕਾਰ ਟ੍ਰੇਨਾਂ ਬਾਰੇ ਝੂਠੇ ਐਲਾਨ ਕਰਕੇ ਬੈਠ ਜਾਂਦੀ ਸੀ। ਬ੍ਰਿਟਿਸ਼ ਕਾਲ ਦੌਰਾਨ ਬਣਾਏ ਗਏ ਸਟੇਸ਼ਨਾਂ ਨੂੰ ਅਣਗੌਲਿਆ ਛੱਡ ਦਿੱਤਾ ਜਾਂਦਾ ਸੀ। ਅੱਜ ਜੋ ਰੇਲਵੇ ਵਿਕਾਸ ਕੰਮ ਹੋ ਰਿਹਾ ਹੈ ਉਹ 30-40 ਸਾਲ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ।”
ਉਨ੍ਹਾਂ ਕਿਹਾ ਕਿ ਅੱਜ ਜੋ ਰੇਲਵੇ ਦੇ ਵਿਕਾਸ ਕਾਰਜ ਹੋ ਰਹੇ ਹਨ, ਉਹ 30-40 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸਨ, ਪਰ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਪ੍ਰੋਜੈਕਟਾਂ ‘ਤੇ ਕੰਮ ਨਹੀਂ ਕੀਤਾ। ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ‘ਤੇ ਚਰਚਾ ਤੱਕ ਵੀ ਨਹੀਂ ਕੀਤੀ। ਇਨ੍ਹਾਂ ਪਹਿਲਕਦਮੀਆਂ ਤੋਂ ਬਿਨਾਂ ਭਾਰਤ ਵਿਕਾਸ ਨਹੀਂ ਕਰ ਸਕਦਾ। ਅੱਜ, ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। 1,300 ਤੋਂ ਵੱਧ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਦੋਂ ਤੁਸੀਂ ਜਲੰਧਰ ਕੈਂਟ ਸਟੇਸ਼ਨ ‘ਤੇ ਜਾਓਗੇ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਸਾਡਾ ਦੇਸ਼ ਇੱਕ ਵਿਕਸਤ ਰਾਸ਼ਟਰ ਬਣਨ ਦੇ ਰਾਹ ‘ਤੇ ਹੈ। ਇਹ ਸਿਰਫ਼ ਇੱਕ ਸਟੇਸ਼ਨ ਨਹੀਂ ਹੈ, ਸਗੋਂ ਇੱਕ ਸ਼ਹਿਰ ਦਾ ਕੇਂਦਰ ਹੈ। ਇਸਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਅਤੇ ਮੁਕਤਸਰ ਸਾਹਿਬ ਸਟੇਸ਼ਨਾਂ ਦਾ ਵੀ ਨਵੀਨੀਕਰਨ ਕੀਤਾ ਗਿਆ ਹੈ।”
ਪੀਐਮ ਨੇ ਕਿਹਾ, “ਅਸੀਂ ਹਮੇਸ਼ਾਂ ਗੁਰੂਆਂ ਦਾ ਵੀ ਸਨਮਾਨ ਕੀਤਾ ਹੈ। ਇਸੇ ਤਰ੍ਹਾਂ, ਅਸੀਂ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਦੇ ਨਾਮ ‘ਤੇ ਰੱਖਿਆ ਹੈ ਅਤੇ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ।” ਪੀਐਮ ਮੋਦੀ ਨੇ ਟ੍ਰੇਨ ਨੂੰ ਹਰੀ ਝੰਡੀ ਵਿੱਖਾਉਣ ਤੋਂ ਪਹਿਲਾਂ ਜਲੰਧਰ ਦੇ ਡੇਰਾ ਬਲਾਂ ਮੁਖੀ ਸੰਤ ਨਿਰਜੰਨ ਦਾਸ ਜੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਮੁਲਾਕਾਤ ਬਹੁਤ ਹੀ ਨਿੱਘੇ ਮਾਹੌਲ ਵਿੱਚ ਹੋਈ। ਦੱਸ ਦੇਈਏ ਕਿ ਸੰਤ ਨਿਰੰਜਨ ਦਾਸ ਜੀ ਨੂੰ ਹਾਲ ਹੀ ਵਿੱਚ ਦੇਸ਼ ਦੇ ਸਰਬਉੱਚ ਪੁਰਸਕਾਰ ਪਦਮਸ਼੍ਰੀ ਨਾਲ ਵੀ ਨਵਾਜਿਆ ਗਿਆ ਹੈ।














